ਚੋਰਾਂ ਨੇ ਸਰਕਾਰੀ ਸਕੂਲ ‘ਚ ਪੰਜਵੀਂ ਵਾਰ ਕੀਤੀ ਚੋਰੀ

0
138

ਕੁੱਪ ਕਲਾਂ (ਮਾਲੇਰਕੋਟਲਾ), 9 ਜੂਨ 2025 – ਹਲਕੇ ਦੇ ਲੋਕ ਚੋਰਾਂ ਦੀ ਦਹਿਸ਼ਤ ਤੋਂ ਖੌਫਜ਼ਦਾ ਹਨ। ਚੋਰਾਂ ਵੱਲੋਂ ਲਗਾਤਾਰ ਪੰਜਵੀਂ ਵਾਰ ਪਿੰਡ ਸਰੌਦ ਦੇ ਸਰਕਾਰੀ ਹਾਈ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਕੀਮਤੀ ਸਮਾਨ ਉੱਤੇ ਹੱਥ ਸਾਫ ਕੀਤਾ ਗਿਆ। ਬੀਤੇ ਕੱਲ੍ਹ ਸਵੇਰੇ ਚੋਰਾਂ ਨੇ ਪਿੰਡ ਸਰੌਦ ਦੇ ਸਰਕਾਰੀ ਸਕੂਲ ਨੂੰ ਜਿੰਦੇ ਤੋੜਕੇ 1 ਐੱਲ.ਸੀ.ਡੀ. ਤੋ ਇਲਾਵਾ ਬੱਚਿਆਂ ਲਈ ਦੇ ਮਿਡ ਡੇ ਮੀਲ ਲਈ ਆਈ 1 ਕਵਿੰਟਲ 40 ਕਿਲੋ ਕਣਕ, 60 ਕਿਲੋ ਚੌਲ ਚੋਰੀ ਕਰ ਲਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ, ਜਥੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਚੋਰਾਂ ਨੇ ਸਰਕਾਰੀ ਸਕੂਲ ਤੇ ਨਾਲ ਲੱਗਦੀ ਡਿਸਪੈਂਸਰੀ ਵਿਚੋਂ ਭੰਨਤੋੜ ਕਰਦਿਆਂ ਐੱਲ.ਸੀ. ਡੀ. 2 ਫਰਿਜ, ਮਿਉਜ਼ਿਕ ਸਿਸਟਮ, ਬੈਟਰਾਂ, ਲੋਹੇ ਦੀਆਂ ਕੁਰਸੀਆਂ, ਟੇਬਲ , ਸਟਰੇਚਰ, ਇਨਵਾਟਰ ਆਦਿ ਚੋਰੀ ਕਰ ਲਿਆ ਸੀ। ਪਿੰਡ ਵਾਸੀਆਂ ਤੇ ਅਧਿਆਪਕਾਂ ਅਨੁਸਾਰ ਇਹ ਪੰਜਵੀਂ ਘਟਨਾ ਹੈ।

ਮੁੱਖ ਅਧਿਆਪਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਚੋਰਾਂ ਵੱਲੋਂ 1 ਐੱਲ.ਸੀ.ਡੀ. ਤੋਂ ਇਲਾਵਾ ਬੱਚਿਆਂ ਲਈ ਆਇਆ ਸਮਾਨ ਕਣਕ, ਚੌਲ ਆਦਿ ਵੀ ਚੋਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਸਕੂਲ ਵਿਚ ਵਾਰ ਵਾਰ ਚੋਰੀਆਂ ਹੋਣ ਦੇ ਬਾਵਜੂਦ ਕੋਈ ਵੀ ਦੋਸ਼ੀ ਪੁਲਸ ਦੀ ਗ੍ਰਿਫਤ ‘ਚ ਨਹੀਂ ਆਇਆ, ਜਦਕਿ ਸੀ.ਸੀ.ਟੀ.ਵੀ. ਕੈਮਰੇ ਵਿਚ ਸਭ ਕੁਝ ਕੈਦ ਹੋ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਸਕੂਲ ਦਾ ਸਮਾਨ ਚੋਰੀ ਕਰਨ ਤੋਂ ਬਾਅਦ ਕਿਸ ਨੂੰ ਵੇਚਿਆ ਜਾ ਰਿਹਾ ਹੈ ਇਹ ਵੀ ਅਹਿਮ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੁੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਚਾਹੀਦੀ ਹੈ। ਅਧਿਆਪਕਾਂ ਤੇ ਪਿੰਡ ਵਾਸੀਆਂ ਨੇ ਆਖਿਆ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਬਦੌਲਤ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਪਹਿਲੀ ਘਟਨਾ ਤੋਂ ਮਹਿਜ਼ ਕੁਝ ਦਿਨ ਬਾਅਦ ਹੀ ਅਗਲੀ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ।

LEAVE A REPLY

Please enter your comment!
Please enter your name here