ਫਾਜ਼ਿਲਕਾ ਦੇ ਸਰਕਾਰੀ ਸਕੂਲ ‘ਚ ਚੋਰੀ; ਮਿਡ-ਡੇ-ਮੀਲ ਰਾਸ਼ਨ- ਭਾਂਡੇ ਸਮੇਤ ਕਈ ਜਰੂਰੀ ਵਸਤੂਆਂ ਲੈ ਕੇ ਹੋਏ ਫਰਾਰ
ਫਾਜ਼ਿਲਕਾ ਦੇ ਪਿੰਡ ਘਟਿਆਂਵਾਲੀ ਜੱਟਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਚੋਰ ਖੇਤ ਵਿੱਚੋਂ ਕੰਧ ਟੱਪ ਕੇ ਸਕੂਲ ਵਿੱਚ ਦਾਖ਼ਲ ਹੋਏ। ਉਨ੍ਹਾਂ ਰਸੋਈ ਵਿੱਚੋਂ ਮਿਡ-ਡੇ-ਮੀਲ ਦਾ ਸਾਰਾ ਸਮਾਨ ਚੋਰੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਰਾਤ ਸਮੇਂ ਅੰਜਾਮ ਦਿੱਤਾ ਗਿਆ ਅਤੇ ਖੇਤਾਂ ਰਾਹੀਂ ਸਕੂਲ ਵਿੱਚ ਦਾਖਲ ਹੋਏ ਚੋਰ ਤਿੰਨ ਬੋਰੀਆਂ ਕਣਕ ਅਤੇ ਤਿੰਨ ਬੋਰੀਆਂ ਚੌਲ ਲੈ ਗਏ ਹਨ। ਇਸ ਤੋਂ ਇਲਾਵਾ ਦੋ ਭਰੇ ਗੈਸ ਸਿਲੰਡਰ, ਗੈਸ ਦੀ ਭੱਠੀ, ਘਿਓ ਦੇ ਪੰਜ ਪੈਕਟ, ਨਮਕ, ਦਾਲਾਂ ਅਤੇ ਭਾਂਡੇ ਵੀ ਚੋਰੀ ਕਰ ਲਏ।
2020 ਵਿੱਚ ਵੀ ਹੋਈ ਸੀ ਚੋਰੀ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ 2020 ਵਿੱਚ ਵੀ ਸਕੂਲ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ। ਉਸ ਸਮੇ ਵੀ ਰਸੋਈ ਦਾ ਸਾਰਾ ਸਮਾਨ ਚੋਰੀ ਹੋ ਗਿਆ ਸੀ। ਇਸ ਵਾਰ ਸਕੂਲ ਸਟਾਫ਼ ਨੇ ਆਪਣੇ ਖਰਚੇ ’ਤੇ ਸਾਰਾ ਨਵਾਂ ਸਾਮਾਨ ਖਰੀਦਿਆ ਸੀ, ਜੋ ਕਿ ਚੋਰੀ ਹੋ ਗਿਆ। ਫਿਲਹਾਲ ਚੌਕੀ ਮੰਡੀ ਰੋਡਾਵਾਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਚੈਂਪੀਅਨਸ ਟਰਾਫੀ 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹਾਮੁਕਾਬਲਾ ਜਾਰੀ