ਖੇਡਾਂ ਵਤਨ ਪੰਜਾਬ ਦੀਆਂ ਦੀ ਟਾਰਚ ਰੈਲੀ ਪਹੁੰਚੀ ਬਟਾਲਾ
ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਜੀਆਂ ਦੇ ਤਹਿਤ 20 ਤਰੀਕ ਨੂੰ ਸ਼ੁਰੂ ਹੋਈ ਟਾਰਚ ਰੈਲੀ ਇਹ ਟਾਰਚ ਰੈਲੀ ਲੁਧਿਆਣੇ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਸਾਹਿਬ ਅਤੇ ਉਸ ਮਗਰੋਂ ਅੱਜ ਜਿਲਾ ਗੁਰਦਾਸਪੁਰ ਵਿੱਚ ਪਹੁੰਚੀ ਜਿੱਥੇ ਇਸ ਟਾਰਚ ਰੈਲੀ ਦਾ ਸਵਾਗਤ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲ ਐਸਡੀਐਮ ਬਟਾਲਾ ਸ਼ਹਿਰੀ ਭੰਡਾਰੀ ਤੋਂ ਇਲਾਵਾ ਹੋਰ ਕਈ ਅਧਿਕਾਰੀਆਂ ਨੇ ਅਤੇ ਸ਼ਿਕਸ਼ਾ ਵਿਭਾਗ ਦੇ ਲੋਕਾਂ ਨੇ ਕੀਤਾ ਇਸ ਮੌਕੇ ਬੋਲਦੇ ਵਿਧਾਇਕ ਕਲਸੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦਾ ਮਕਸਦ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨਾ ਅਤੇ ਵੱਧ ਤੋਂ ਵੱਧ ਪਲੇਅਰ ਪੈਦਾ ਕਰਨਾ ਪਿਛਲੇ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਸੀ ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਇਸ ਵਾਰ ਵੀ ਪੰਜਾਬ ਦੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੇ ਪਿਛਲੀ ਵਰ ਤੀਸਰੇ ਸਥਾਨ ਤੇ ਆਏ ਸਨ ਉਹ ਪਹਿਲੇ ਸਥਾਨ ਤੇ ਆਉਣ ਤੇ ਜਿਹੜੇ ਪਹਿਲੇ ਸਥਾਨ ਤੇ ਸਨ ਉਹ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਸਥਾਨ ਬਰਕਰਾਰ ਰਵੇ। ਸੋ ਵੱਧ ਤੋਂ ਵੱਧ ਪੰਜਾਬ ਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾਏ