ਤਰਨਤਾਾਰਨ, 14 ਨਵੰਬਰ 2025 : ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ (Assembly constituency Tarn Taran) ਵਿਖੇ ਹਾਲ ਹੀ ਵਿਚ ਹੋਈਆਂ ਜਿਮਨੀ ਚੋਣਾਂ (By-elections) ਦੀ ਅੱਜ ਕਾਊਂਟਿੰਗ ਦੇ ਪਹਿਲੇ, ਦੂਸਰੇ, ਤੀਸਰੇ, ਚੌਥੇ ਤੇ ਪੰਜਵੇਂ ਗੇੜ ਦੇ ਕੀ ਰੂਝਾਨ ਹਨ ਬਾਰੇ ਜਾਣਕਾਰੀ ਦਿੱਤੀ ਗਈ । ਗਿਣਤੀ ਜੋ ਕਿ ਸਵੇਰੇ 8 ਵਜੇ ਸ਼ੁਰੂ ਹੋ ਗਈ ਤਹਿਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਸਥਾਪਤ ਗਿਣਤੀ ਕੇਂਦਰ ਵਿੱਚ ਬੈਲਟ ਪੇਪਰਾਂ ਦੀ ਗਿਣਤੀ (Number of ballot papers) ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਜਿੱਤ ਅਤੇ ਹਾਰ ਦੀ ਤਸਵੀਰ ਸਵੇਰੇ 11 ਵਜੇ ਤੱਕ ਸਪੱਸ਼ਟ ਹੋ ਜਾਵੇਗੀ ।
ਪਹਿਲੇ ਰੁਝਾਨ `ਚ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਅੱਗੇ
ਪਹਿਲੇ ਰਾਊਂਡ ਚ 625 ਦੇ ਫਰਕ ਨਾਲ ਅੱਗੇ
ਦੂਜੇ ਨੰਬਰ `ਤੇ ਆਮ ਆਦਮੀ ਪਾਰਟੀ
ਦੂਜੇ ਰੁਝਾਨ `ਚ
ਅਕਾਲੀ ਦਲ ਅੱਗੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ 1480 ਵੋਟਾਂ ਨਾਲ ਅੱਗੇ
`ਆਪ` ਦੇ ਹਰਮੀਤ ਸਿੰਘ ਸੰਧੂ ਦੂਜੇ ਨੰਬਰ `ਤੇ
ਤਰਨਤਾਰਨ ਜ਼ਿਮਨੀ ਚੋਣ (ਤੀਜਾ ਰੁਝਾਨ)
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 7348 ਵੋਟਾਂ
`ਆਪ` ਦੇ ਹਰਮੀਤ ਸਿੰਘ ਸੰਧੂ 6974 ਵੋਟਾਂ ਨਾਲ ਦੂਜੇ ਨੰਬਰ `ਤੇ
ਚੌਥੇ ਰਾਊਂਡ ’ਚ
ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਅਕਾਲੀ ਉਮੀਦਵਾਰ ਨਾਲੋਂ ਨਿਕਲੇ ਅੱਗੇ
ਤਰਨਤਾਰਨ ਜ਼ਿਮਨੀ ਚੋਣ (ਪੰਜਵਾਂ ਰੁਝਾਨ)
`ਆਪ` ਦੇ ਹਰਮੀਤ ਸਿੰਘ ਸੰਧੂ 11727 ਵੋਟਾਂ ਨਾਲ ਪਹਿਲੇ ਨੰਬਰ `ਤੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 11540 ਵੋਟਾਂ
Read More : ਜ਼ਿਮਨੀ ਚੋਣਾਂ ‘ਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ: ਮੁੱਖ ਮੰਤਰੀ ਮਾਨ









