ਟੀਵੀ ਅਦਾਕਾਰ ਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਕੁੱਝ ਮਹੀਨੇ ਪਹਿਲਾਂ ਬੰਦ ਹੋ ਗਿਆ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਬਹੁਤ ਨਿਰਾਸ਼ ਹੋਏ। ਪਰ ਕੁੱਝ ਸਮਾਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਕਪਿਲ ਆਪਣੇ ਸ਼ੋਅ ਨਾਲ ਵਾਪਸੀ ਕਰ ਰਹੇ ਹਨ ਅਤੇ ਉਹ ਵੀ ਬਿਲਕੁਲ ਨਵੇਂ ਅੰਦਾਜ਼ ਵਿੱਚ ਇਸ ਦੌਰਾਨ, ਪ੍ਰਸ਼ੰਸਕਾਂ ਲਈ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ,ਕਿ ਕਪਿਲ ਨੇ ਆਪਣੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਿਸਦੀ ਜਾਣਕਾਰੀ ਉਸਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਕਪਿਲ ਸ਼ਰਮਾ ਦੇ ਨਾਲ ਕ੍ਰਿਸ਼ਣਾ ਅਭਿਸ਼ੇਕ, ਭਾਰਤੀ ਸਿੰਘ, ਚੰਦਨ ਪ੍ਰਭਾਕਰ, ਕਿਕੂ ਸ਼ਾਰਦਾ ਨਜ਼ਰ ਆ ਰਹੇ ਹਨ। ਨਾਲ ਹੀ ਇਨ੍ਹਾਂ ਤਸਵੀਰਾਂ ਵਿਚ ਇਕ ਖ਼ਾਸ ਚਿਹਰਾ ਵੀ ਦੇਖਣ ਨੂੰ ਮਿਿਲਆ, ਉਹ ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ ਹੈ। ਅਜਿਹਾ ਲਗਦਾ ਹੈ ਕਿ ਉਹ ਕਪਿਲ ਦੇ ਸ਼ੋਅ ਵਿਚ ਵੀ ਸ਼ਾਮਲ ਹੋ ਗਿਆ ਹੈ। ਕਪਿਲ ਨੇ ਤਸਵੀਰਾਂ ਦੇ ਨਾਲ ਕੈਪਸ਼ਨ ਵਿੱਚ ਲਿਿਖਆ – ਉਸੇ ਪੁਰਾਣੇ ਚਿਹਰਿਆਂ ਨਾਲ ਇੱਕ ਨਵੀਂ ਸ਼ੁਰੂਆਤ।ਰਿਪੋਰਟਾਂ ਦੀ ਮੰਨੀਏ ਤਾਂ ‘ਦਿ ਕਪਿਲ ਸ਼ਰਮਾ ਸ਼ੋਅ’ 21 ਜੁਲਾਈ ਤੋਂ ਟੀਵੀ ‘ਤੇ ਦੁਬਾਰਾ ਸ਼ੁਰੂ ਹੋਏਗਾ, ਜੋ ਬਿਲਕੁਲ ਨਵੇਂ ਅਵਤਾਰ ਅਤੇ ਨਵੇਂ ਫਾਰਮੈਟ‘ ਚ ਦਿਖਾਈ ਦੇਵੇਗਾ।
ਇਸ ਸਮੇਂ ਕ੍ਰਿਸ਼ਨ ਅਭਿਸ਼ੇਕ, ਕਿਕੂ ਸ਼ਾਰਦਾ, ਭਾਰਤੀ ਸਿੰਘ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ, ਅਰਚਨਾ ਪੂਰਨ ਸਿੰਘ ਸ਼ੋਅ ਦਾ ਹਿੱਸਾ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਪਿਲ ਸ਼ਰਮਾ ਨੇ ਕਿਸੇ ਨੂੰ ਵੀ ਹਸਾਉਣ ਵਿਚ ਕੋਈ ਕਸਰ ਨਹੀਂ ਛੱਡੀ।ਇੱਕ ਵਾਰ ਫਿਰ ਉਹ ਆਪਣੇ ਚਹੇਤਿਆਂ ਲਈ ਇਹ ਪ੍ਰੋਗਰਾਮ ਲੈ ਕੇ ਪੇਸ਼ ਹੋਣਗੇ।