The Golden Boy ਹੈ ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

0
133

ਬਹੁਤ ਸਾਰੇ ਲੋਕ ਬਰਗਰ ਖਾਣ ਦਾ ਸ਼ੌਕ ਰੱਖਦੇ ਹਨ। ਇਸ ਲਈ ਤੁਸੀਂ ਹੁਣ ਤੱਕ ਬਹੁਤ ਸਾਰੇ ਬਰਗਰਾਂ ਬਾਰੇ ਸੁਣਿਆ ਹੋਵੇਗਾ। ਪਰ ਅੱਜ ਅਸੀਂ ਜਿਹੜੇ ਬਰਗਰ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦੀ ਕੀਮਤ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ਵਿਚ ਕੋਵਿਡ-19 ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਦੁਨੀਆ ਭਰ ਵਿਚ ਰੈਸਟੋਰੈਂਟ ਕਾਰੋਬਾਰ ਪ੍ਰਭਾਵਿਤ ਹੋਏ ਹਨ ਪਰ ਨੀਦਰਲੈਂਡ ਵਿਚ ਇੱਕ ਫੂਡ ਆਊਟਲੇਟ ਨੇ ਇਸੇ ਦੌਰਾਨ ਇਕ ਨਵੇਂ ਆਈਡੀਆ ਨੂੰ ਉਤਾਰਿਆ ਹੈ। ਇਸ ਆਊਟਲੇਟ ਨੇ ਇੰਨਾ ਮਹਿੰਗਾ ਬਰਗਰ ਪੇਸ਼ ਕੀਤਾ ਹੈ ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬਰਗਰ ਨੂੰ ‘ਦੀ ਗੋਲਡਲ ਬੁਆਏ’ ਨਾਮ ਦਿੱਤਾ ਗਿਆ ਹੈ।

ਇਸ ਬਰਗਰ ਦੀ ਕੀਮਤ 5000 ਪੌਂਡ (ਕਰੀਬ 4 ਲੱਖ 47 ਹਜ਼ਾਰ ਰੁਪਏ) ਰੱਖੀ ਗਈ ਹੈ। ਇੰਨੇ ਵਿਚ ਰੋਲੇਕਸ ਘੜੀ ਖਰੀਦੀ ਜਾ ਸਕਦੀ ਹੈ।ਫੂਡ ਆਊਟਲੇਟ ਦੀ ਡਾਲਟਨਸ ਦੇ ਮਾਲਕ ਰੌਬਰਟ ਜੇਨ ਡਿ ਵੀਨ ਦਾ ਕਹਿਣਾ ਹੈ,”ਮੇਰਾ ਬਚਪਨ ਤੋਂ ਹੀ ਵਰਲਡ ਰਿਕਾਰਡ ਤੋੜਨ ਦਾ ਸੁਪਨਾ ਸੀ ਅਤੇ ਹੁਣ ਅਜਿਹਾ ਕਰ ਪਾਉਣਾ ਅਦਭੁੱਤ ਹੈ।” ਵੀਨ ਮੁਤਾਬਕ ਉਹ ਗਿਨੀਜ਼ ਵਰਲਡ ਰਿਕਾਰਡ ਨੂੰ ਦੇਖ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਦੁਨੀਆ ਵਿਚ ਇਸ ਤੋਂ ਪਹਿਲਾਂ ਸਭ ਤੋਂ ਮਹਿੰਗਾ ਬਰਗਰ ਹੋਣ ਦਾ ਰਿਕਾਰਡ ਅਮਰੀਕਾ ਦੇ ਓਰੇਗਨ ਦੇ ਜੂਸੀਜ ਆਉਟਲਾਅ ਗ੍ਰਿਲ ਦੇ ਨਾਮ ਦਰਜ ਹੈ।

ਇਸ ਫੂਡ ਆਊਟਲੇਟ ਨੇ ਜਿਹੜਾ ਬਰਗਰ ਬਣਾਇਆ ਸੀ ਉਸ ਦੀ ਕੀਮਤ 4200 ਪੌਂਡ (ਕਰੀਬ 3 ਲੱਖ 72 ਹਜ਼ਾਰ ਰੁਪਏ) ਰੱਖੀ ਗਈ ਸੀ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਸਭ ਤੋਂ ਮਹਿੰਗਾ ਬਰਗਰ ਹੋਣ ਦਾ ਰਿਕਾਰਡ ਇਸੇ ਬਰਗਰ ਦੇ ਨਾਮ 2011 ਤੋਂ ਚੱਲਿਆ ਆ ਰਿਹਾ ਸੀ।

ਇਸ ਬਰਗਰ ਦੇ ਬਨ ਵਿਚ ਸੋਨੇ ਦਾ ਪੱਤਾ ਹੈ। ਇਸ ਦੇ ਨਾਲ ਹੀ ਇਸ ਨੂੰ ਬਣਾਉਣ ਵਿਚ ਟ੍ਰਫਲ, ਕਿੰਗ ਕ੍ਰੈਬ, ਬੇਲੁਗ ਕੈਵੀਆਰ (ਸਟਰਜੀਅਨ ਨਾਮ ਦੀ ਮੱਛੀ ਦੇ ਆਂਡੇ), ਡਕ ਐਗ ਮਾਯੋਨੀਜ ਅਤੇ ਡੋਮ ਪੇਰਿਗਨਾਨ ਸ਼ੈਂਪੇਨ ਦੀ ਵਰਤੋਂ ਕੀਤੀ ਗਈ ਹੈ।

LEAVE A REPLY

Please enter your comment!
Please enter your name here