ਭੈਣ ਵੱਲੋਂ ਪ੍ਰੇਮੀ ਨਾਲ ਮਿਲ ਕੇ ਕਤਲ ਕੀਤੇ ਗਏ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਹਾਈਵੇ ਕੀਤਾ ਜਾਮ
ਬੀਤੇ ਦਿਨੀ ਥਾਣਾ ਦੀਨਾ ਨਗਰ ਅਧੀਨ ਆਉਂਦੇ ਪਿੰਡ ਰਣਜੀਤ ਬਾਗ ਦੇ ਰਜਵਾਹੇ ਚੋਂ ਬੋਰੀ ਚ ਬੰਨੀ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਚਚੇਰੀ ਭੈਣ ਤੇ ਉਸਦੇ ਆਸ਼ਿਕ ਨੂੰ ਕਾਬੂ ਕਰ ਲਿਆ ਗਿਆ ਸੀ । ਕਾਤਲ ਚਚੇਰੀ ਭੈਣ ਨੇ ਦੱਸਿਆ ਸੀ ਕਿ ਮ੍ਰਿਤਕ ਨੌਜਵਾਨ ਨੇ ਉਸਨੂੰ ਆਸ਼ਿਕ ਨਾਲ ਮਿਲਦੇ ਦੇਖ ਲਿਆ ਸੀ ਇਸ ਲਈ ਉਸ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ-ਪੰਜਾਬੀ ਗਾਇਕ ਗੁਰਦਾਸ ਮਾਨ ਹੋਇਆ ਭਾਵੁਕ, ਕਹੀ ਆਹ ਗੱਲ
ਦੂਜੇ ਪਾਸੇ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੀਨਾਨਗਰ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ ਗਈ।
ਜਲਦ ਹੀ ਕਾਨੂੰਨੀ ਕਾਰਵਾਈ
ਗੱਲਬਾਤ ਦੌਰਾਨ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਲਾਲ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਜਿਸ ਦਾ ਬੀਤੇ ਦਿਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੇ ਬਾਰੇ ਵਿੱਚ ਪੁਲਿਸ ਸਟੇਸ਼ਨ ਦੀਨਾਨਗਰ ਵਿਖੇ ਤੈਨਾਤ ਇੱਕ ਮੁਲਾਜ਼ਮ ਵੱਲੋਂ ਫੋਨ ਤੇ ਬੇਹਦ ਗਲਤ ਤੇ ਨਿੰਦਨਯੋਗ ਗੱਲਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ। ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਪੁਲਿਸ ਅਧਿਕਾਰੀ ਦੀ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਸ ਤੇ ਜਲਦ ਹੀ ਕਾਨੂੰਨੀ ਕਾਰਵਾਈ ਕਰਨਗੇ।
ਉੱਥੇ ਹੀ ਇਸ ਸਬੰਧ ਵਿੱਚ ਜਦੋਂ ਡੀਐਸਪੀ ਦੀਨਾਨਗਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਜਦੋਂ ਉਹਨਾਂ ਨੂੰਪਰਿਵਾਰ ਵੱਲੋਂ ਸ਼ਿਕਾਇਤ ਮਿਲੇਗੀ ਤਾਂ ਉਸ ਤੇ ਉਹ ਕਾਰਵਾਈ ਕਰਨਗੇ।