ਚੰਡੀਗੜ੍ਹ/ਮੋਹਾਲੀ, 21 ਅਗਸਤ 2025 : ਚੰਡੀਗੜ੍ਹ ਯੂਨੀਵਰਸਿਟੀ (Chandigarh University) ਦੇ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਸੈੱਲ (ਸੀ. ਯੂ-ਆਈ. ਡੀ. ਸੀ.) ਨੇ ਆਪਣੇ ਟੈਕਨਾਲੋਜੀ ਬਿਜ਼ਨਸ ਇੰਕਿਊਬੇਟਰ (ਸੀ. ਯੂ.-ਟੀ. ਬੀ. ਆਈ.) ਦੇ ਸਹਿਯੋਗ ਨਾਲ ਵਿਸ਼ਵ ਉੱਦਮੀ ਦਿਵਸ ’ਤੇ ਦੋ ਦਿਨਾ ’ਜ਼ੀਰੋ-ਟੂ-ਵਨ’ ਕੌਮੀ ਪੱਧਰੀ 24 ਘੰਟੇ ਐੱਮ. ਵੀ. ਪੀ. ਬਿਲਡਿੰਗ ਹੈਕਾਥਾਨ ਦਾ ਆਯੋਜਨ ਕੀਤਾ, ਜਿਸ ਦਾ ਮੁੱਖ ਉਦੇਸ਼ ਨੌਜਵਾਨ ਖੋਜਕਾਰਾਂ ਨੂੰ ਉੱਦਮੀ ਹੁਨਰ ਨਾਲ ਸਮਰੱਥ ਬਣਾਉਣਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਅਸਲ ਦੁਨੀਆ ਦੇ ਸਟਾਰਟਅੱਪ ਵਿਚ ਬਦਲਣਾ ਸੀ ।
15 ਸੂਬਿਆਂ ਦੀਆਂ ਮੋਹਰੀ ਯੂਨੀਵਰਸਿਟੀ ਦੀਆਂ 1300 ਤੋਂ ਵੱਧ ਟੀਮਾਂ ਅਤੇ 5200 ਨੌਜਵਾਨ ਇਨੋਵੇਟਰਾਂ ਨੇ ਨਾਮ ਦਰਜ ਕਰਵਾਇਆ ਸੀ
ਇਸ ਦੌਰਾਨ 15 ਸੂਬਿਆਂ ਦੀਆਂ ਮੋਹਰੀ ਯੂਨੀਵਰਸਿਟੀ ਦੀਆਂ 1300 ਤੋਂ ਵੱਧ ਟੀਮਾਂ ਅਤੇ 5200 ਨੌਜਵਾਨ ਇਨੋਵੇਟਰਾਂ ਨੇ ਨਾਮ ਦਰਜ ਕਰਵਾਇਆ ਸੀ । ਇਹ ਸਮਾਗਮ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਅਗਵਾਈ ਵਾਲੇ ਹੈਕਾਥਾਨਾਂ ਵਿਚੋਂ ਬਣ ਕੇ ਉੱਭਰਿਆ ਹੈ । ਇਹ ਹੈਕਾਥਾਨ ਭਾਗੀਦਾਰਾਂ ਨੂੰ 6 ਮਿਲੀਅਨ ਦੀ ਇਨਾਮੀ ਰਾਸ਼ੀ ਅਤੇ ਕੈਂਪਸ ਟੈਂਕ ਲਈ ਸਿੱਧੀ ਐਂਟਰੀ ਦੀ ਪੇਸ਼ਕਸ਼ ਕਰਦਾ ਹੈ ।
’ਜ਼ੀਰੋ-ਟੂ-ਵਨ’ ਹੈਕਾਥਾਨ ’ਸਵੇਰੇ ਇੱਕ ਵਿਚਾਰ, ਰਾਤ ਤੱਕ ਇੱਕ ਸਟਾਰਟਅੱਪ’ ਵਿਸ਼ੇ ’ਤੇ ਅਧਾਰਿਤ ਸੀ,
ਇਹ ’ਜ਼ੀਰੋ-ਟੂ-ਵਨ’ ਹੈਕਾਥਾਨ ’ਸਵੇਰੇ ਇੱਕ ਵਿਚਾਰ, ਰਾਤ ਤੱਕ ਇੱਕ ਸਟਾਰਟਅੱਪ’ ਵਿਸ਼ੇ ’ਤੇ ਅਧਾਰਿਤ ਸੀ, ਜੋ ਤੇਜ਼ ਰਫ਼ਤਾਰ ਇਨੋਵੇਸ਼ਨ ਨੂੰ ਗਤੀ ਦੇਣ ਲਈ ਕੰਮ ਕਰਦਾ ਹੈ । ਇਸਨੇ ਉੱਭਰਦੇ ਉਦਮੀਆਂ ਨੂੰ ਆਪਣੇ ਵਿਚਾਰਾਂ ਨੂੰ ਮਾਰਕਿਟ ਲਈ ਤਿਆਰ ਘੱਟੋ-ਘੱਟ ਸੰਭਵ ਉਤਪਾਦਾਂ (ਐੱਮ. ਵੀ. ਪੀ. ਐੱਸ.) ਵਿਚ ਬਦਲਣ ਲਈ ਇੱਕ ਮੰਚ ਪ੍ਰਦਾਨ ਕੀਤਾ । ਕੁੱਲ 1300 ਤੋਂ ਵੱਧ ਟੀਮਾਂ ਨੇ ਨਾਮ ਦਰਜ਼ ਕਰਵਾਇਆ ਇਨ੍ਹਾਂ ਵਿਚੋਂ 100 ਟੀਮਾਂ ਦੀ ਚੋਣ ਕੀਤੀ ਗਈ ਸੀ । ਇਨ੍ਹਾਂ ਵਿਚ 400 ਨੌਜਵਾਨ ਇਨੋਵੇਟਰ (Young Innovator) ਸ਼ਾਮਲ ਸਨ, ਜਿਨ੍ਹਾਂ ਨੇ 24 ਘੰਟਿਆਂ ਅੰਦਰ ਆਪਣੇ ਸਟਾਰਟਅੱਪ ਤਿਆਰ ਕੀਤੇ, ਇਨ੍ਹਾਂ ਵਿਚੋਂ ਟਾਪ ਦੀਆਂ 10 ਟੀਮਾਂ ਦੀ ਫ਼ਾਈਨਲ ਮੁਕਾਬਲਿਆਂ ਲਈ ਚੋਣ ਕੀਤੀ ਗਈ ।
ਚਾਰ ਵਿਦਿਆਰਥੀਆਂ ਦੀ ਟੀਮ ਲੇਜ਼ੀ ਜੀਨੀਅਸ, ਆਪਣੇ ਹੈਲਥਟੈਕ ਸਟਾਰਟਅੱਪ ਲਈ ਪਹਿਲਾ ਸਥਾਨ ਹਾਸਲ ਕੀਤਾ
ਡਾ. ਅਖਿਲੇਸ਼ ਦਾਸ ਗੁਪਤਾ (Dr. Akhilesh Das Gupta) ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼ (ਏ. ਡੀ. ਜੀ. ਆਈ. ਪੀ, ਐੱਸ.), ਨਵੀਂ ਦਿੱਲੀ ਦੇ ਚਾਰ ਵਿਦਿਆਰਥੀਆਂ ਦੀ ਟੀਮ ਲੇਜ਼ੀ ਜੀਨੀਅਸ, ਆਪਣੇ ਹੈਲਥਟੈਕ ਸਟਾਰਟਅੱਪ ਲਈ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਨੇ ਇੱਕ ਫਿਜ਼ੀਓਥੈਰੇਪੀ ਮਾਡਲ (Physiotherapy model) ਵਿਕਸਤ ਕੀਤਾ ਹੈ ਜੋ ਕਿ ਪਿੱਠ ਅਤੇ ਗਰਦਨ ਦੇ ਦਰਦ ਵਾਲੇ ਮਰੀਜ਼ਾਂ ਲਈ ਅਸਾਨੀ ਨਾਲ ਉਪਲਬਧ ਰਹੇਗੀ । ਸਟਾਰਟਅੱਪ ਮੁਕਾਬਲਿਆਂ ਵਿਚ ਦੂਜੇ ਸਥਾਨ ’ਤੇ ਆਈ ਚੰਡੀਗੜ੍ਹ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਟੀਮ ਜੂਡੋਜ਼ ਨੇ ਇੱਕ ਕਿਫਾਇਤੀ ਸਮਾਰਟਬੋਰਡ ਬਣਾਉਣ ਲਈ ਇੱਕ ਟੈਕ ਸਟਾਰਟਅੱਪ ਵਿਕਸਿਤ ਕੀਤਾ ਹੈ, ਜੋ ਕਿ ਲੇਜ਼ਰ ਨਾਲ ਕੰਮ ਕਰਦਾ ਹੈ ।
ਗਿੱਟਹਬ ਦੁਆਰਾ ਸਿਨਟੈਕਸ ਸਿੰਡੀਕੇਟ ਨੂੰ 100 ਅਮਰੀਕੀ ਡਾਲਰ ਦਾ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ
ਮਹਾਰਾਸ਼ਟਰ ਦੇ ਸੇਂਟ ਜੌਂਸ ਕਾਲਜ ਆਫ ਇੰਜਨੀਅਰਿੰਗ ਐਂਡ ਮੈਨੇਜਮੈਂਟ (St. John’s College of Engineering and Management, Maharashtra) (ਐੱਸ. ਜੇ. ਸੀ. ਈ. ਐੱਮ.) ਦੇ ਚਾਰ ਵਿਦਿਆਰਥੀਆਂ ਦੀ ਟੀਮ ਇਨਵੇਡਰਸ, ਜੋ ਕਿ ਤੀਜੇ ਸਥਾਨ ’ਤੇ ਰਹੀ । ਉਸ ਨੇ ਫਿਨਟੇਕ ਸਟਾਰਟਅੱਪ ਵਿਕਸਿਤ ਕੀਤਾ ਹੈ, ਜੋ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜੋ ਬੈਂਕਾਂ ਤੋਂ ਪੈਸੇ ਉਧਾਰ ਨਹੀਂ ਲੈ ਸਕਦੇ ਹਨ, ਉਹ ਡਿਜੀਟਲ ਵੈਲੇਟ ਦਾ ਹਿੱਸਾ ਬਣ ਕੇ ਮਹੀਨਾਵਾਰ ਅਧਾਰ ’ਤੇ ਕਰਜ਼ਾ ਲੈ ਸਕਦੇ ਹਨ । ਗਿੱਟਹਬ ਦੁਆਰਾ ਸਿਨਟੈਕਸ ਸਿੰਡੀਕੇਟ ਨੂੰ 100 ਅਮਰੀਕੀ ਡਾਲਰ ਦਾ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ ।
Read More : ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਹੋਈ ’ਕੈਂਪਸ ਟੈਂਕ’ ਦੀ ਸ਼ੁਰੂਆਤ