ਦੋ ਰੋਜ਼ਾ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਿਚ ਹੋਇਆ ਦੋ ਦਿਨਾਂ ਦਾ ਵਾਧਾ

0
12
Vidhan Sabha Session

ਚੰਡੀਗੜ, 11 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬੀਤੇ ਦਿਨੀਂ ਸ਼ੁਰੂ ਹੋਏ ਦੋ ਰੋਜ਼ਾ ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਦੇ ਦੂਸਰੇ ਦਿਨ ਦੀ ਸ਼ੁਰੂਆਤ ਤੋਂ ਬਾਅਦ ਹੋਈ ਬਹਿਸਾ-ਬਹਿਸਾਈ ਦੇ ਚਲਦਿਆਂ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੈਸ਼ਨ ਦੀ ਮਿਆਦ ਵਿਚ ਦੋ ਦਿਨਾਂ ਲਈ ਵਾਧਾ (Session extended by two days) ਕਰ ਦਿੱਤਾ ਹੈ । ਜਿਸਦੇ ਚਲਦਿਆਂ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ।

ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜੀ ਸ਼ੁਰੂ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਦੀ ਸ਼ੁਰੂਆਤ ਵਿਚ ਹੀ ਕਾਂਗਰਸ ਪਾਰਟੀ ਦੇ ਨੇਤਾਵਾਂ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸਪੀਕਰ ਦੀ ਬੈਲ ਵਿਚ ਆ ਕੇ ਮੌਜੂਦਾ ਆਮ ਆਦਮੀ ਪਾਰਟੀ (Aam Aadmi Party)  ਦੀ ਸਰਕਾਰ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਗਈ ।

ਕੇਂਦਰੀ ਏਜੰਸੀਆਂ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ 50 ਕਿਲੋਮੀਟਰ ਦੇ ਖੇਤਰ ਵਿਚ ਬੀ. ਐਸ. ਐਫ. ਦੇ ਵਾਧੇ ਦਾ ਵਿਰੋਧ ਕਿਉਂ ਨਹੀਂ ਕਰਦੇ : ਬਾਜਵਾ

ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਵਿਚ ਕੇਂਦਰੀ ਏਜੰਸੀਆਂ ਦਾ ਵਿਰੋਧ ਕੀਤੇ ਜਾਣ ਤੇ ਸਪੱਸ਼ਟ ਆਖਿਆ ਕਿ ਜੇਕਰ ਵਿਰੋਧ ਕਰਨਾ ਹੀ ਹੈ ਤਾਂ ਫਿਰ ਜੋ ਪੰਜਾਬ ਦੇ 50 ਕਿਲੋਮੀਟਰ ਦੇ ਖੇਤਰ ਅੰਦਰ ਬੀ. ਐਸ. ਐਫ. ਦਾ ਵਾਧਾ ਦਰਜ ਕੀਤਾ ਗਿਆ ਹੈ ਦਾ ਵਿਰੋਧ ਕਿਊਂ ਨਹੀਂ ਕੀਤਾ ਜਾਂਦਾ।

ਪ੍ਰਤਾਪ ਬਾਜਵਾ (Pratap Bajwa) ਦੇ ਆਖਣ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਸ ਸਮੇਂ ਦਾ ਰਿਕਾਰਡ ਸਦਨ ਵਿਚ ਲਿਆਉਣ ਦਾ ਆਖਿਆ ਤੇ ਸੋਮਵਾਰ ਨੂੰ ਇਸ ਤੇ ਵਿਸ਼ੇਸ਼ ਚਰਚਾ ਲਈ ਵੀ ਕਿਹਾ । ਵਿੱਤ ਮੰਤਰੀ ਚੀਮਾ ਨੇ ਸਦਨ ਵਿਚ ਮੌਕੇ ਤੇ ਹੀ ਸਪੱਸ਼ਟ ਕਰ ਦਿੱਤਾ ਕਿ ਜੋ ਬੀ. ਐਸ. ਐਫ. ਦੇ ਪੰਜਾਬ ਵਿਚ 50 ਕਿਲੋਮੀਟਰ ਦੇ ਵਾਧੇ ਦੀ ਗੱਲ ਆਖੀ ਜਾ ਰਹੀ ਹੈ ਲਈ ਰਜਾ਼ਮੰਦੀ ਵੀ ਉਸ ਸਮੇਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਹੀ ਦਿੱਤੀ ਗਈ ਸੀ ।

Read More : ਪੰਜਾਬ ਵਾਸਤੇ ਇਤਿਹਾਸਕ ਹੋਵੇਗਾ ਵਿਧਾਨ ਸਭਾ ਸਪੈਸ਼ਲ ਸੈਸ਼ਨ

LEAVE A REPLY

Please enter your comment!
Please enter your name here