ਮਾਮਲਾ ਹਰਿਆਣਾ ਸਿੱਖ ਕਤਲੇਆਮ ਦਾ

0
28
President Bhai Darsan Singh Gholia

ਚੰਡੀਗੜ੍ਹ, 30 ਅਗਸਤ 2025 : ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee)  ਅੰਮਿਤਸਰ ਦੇ ਸਹਿਯੋਗ ਸਦਕਾ ਕਾਨੂੰਨੀ ਚਾਰਾਜੋਈ ਰਾਹੀਂ ਨਵੰਬਰ 1984 ਹਰਿਆਣਾ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਲੜੀ ਜਾ ਰਹੀ ਹੈ, ਜਿਸ ਤਹਿਤ ਮੌਕੇ ਦੇ ਗਵਾਹ ਪੀੜਤ ਸੰਤੋਖ ਸਿੰਘ ਸਾਹਨੀ ਗੁੜਵਾਉ ਅਤੇ ਹਾਈਕੋਰਟ ਦੇ ਸੀਨੀਅਰ ਵਕੀਲ ਗਗਨਪਰਦੀਪ ਸਿੰਘ ਬੱਲ (Senior High Court Advocate Gaganpardeep Singh Bal) ਰਾਹੀਂ ਰਿੱਟ ਨੰਬਰ 10904 ਸੰਨ 2019 ਵਿੱਚ ਪੀੜਤ ਪਰਿਵਾਰਾਂ ਦੀਆਂ 133 ਪਟੀਸਨਰਾ ਮਾਣਯੋਗ ਪੰਜਾਬ ਹਰਿਆਣਾ ਵਿਖੇ ਲਗਾਈਆਂ ਸਨ ।

ਸਿੱਖ ਕਤਲੇਆਮ ਦੇ ਕੇਸਾ ਦੀ ਅਹਿਮ ਹੋਈ ਸੁਣਵਾਈ ਹਾਈਕੋਰਟ ਵਿਖੇ ਅਗਲੀ ਪੇਸੀ 2 ਦਸੰਬਰ ਨੂੰ

ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ (President Bhai Darsan Singh Gholia) ਨੇ ਇੱਥੇ ਪੱਤਰਕਾਰਾਂ ਨਾਲ ਕੇਸਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਜਸਟੀਸ ਸੁਧੀਰ ਸਹਿਗਲ ਇਕਹਿਰੀ ਬੈਚ ਸਾਹਮਣੇ ਸੁਣਵਾਈ ਹੋਈ ਸਰਕਾਰੀ ਧਿਰਾਂ ਤੇ ਪੀੜਤਾਂ ਵਕੀਲਾਂ ਦੀ ਚੱਲੀ ਲੰਬੀ ਕਾਰਵਾਈ ਦੌਰਾਨ ਜਸਟਿਸ ਨੇ ਅਗਲੀ ਤਰੀਕ 2 ਦਸੰਬਰ 2025 ਤੇ ਪਾ ਦਿੱਤੀ ਹੈ । ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਪਰਿਵਾਰਾਂ ਲਈ ਹਰਿਆਣਾ ਸਰਕਾਰ ਵੱਲੋਂ 41 ਸਾਲਾਂ ਬਾਅਦ ਇੱਕ ਮਹੱਤਵਪੂਰਣ ਅਤੇ ਇਤਿਹਾਸਕ ਫੈਸਲਾ ਲਿਆ ਗਿਆ ਹੈ ।

1984 ਦੇ ਪੀੜਤਾਂ ਨੂੰ ਹਰਿਆਣਾ ਸਰਕਾਰ ਸਰਵੇ ਕਰਵਾ ਕਿ ਸਾਰਿਆਂ ਨੂੰ ਦੇਵੇ ਨੌਕਰੀਆਂ ਭਾਈ ਦਰਸਨ ਸਿੰਘ ਘੋਲੀਆ

ਸਰਕਾਰ ਨੇ 121 ਪੀੜਤ ਪਰਿਵਾਰਾਂ ਦੇ ਇੱਕ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਬਾਵਜੂਦ ਪੀੜਤ ਪਰਿਵਾਰਾਂ ਨੂੰ ਪੂਰਨ ਇਨਸਾਫ਼ ਮਿਲਣ ਦੀ ਉਡੀਕ ਅਜੇ ਜਾਰੀ ਹੈ । ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਤੇ ਪੀੜਤ ਪਰਿਵਾਰਾਂ ਨੇ ਇਸ ਫੈਸਲੇ ਦੀ ਸਲਾਘਾ ਕਰਦਿਆਂ ਸਰਕਾਰ ਨੂੰ ਸਮੁੱਚੇ ਪੀੜਤ ਪਰਿਵਾਰਾਂ ਲਈ ਵਿਆਪਕ ਸਰਵੇਖਣ ਅਤੇ ਸੰਪੂਰਨ ਮੁਆਵਜੇ ਦੀ ਮੰਗ ਕੀਤੀ ਹੈ ।

1984 ਦੇ ਕਤਲੇਆਮ ਦੌਰਾਨ ਹਰਿਆਣਾ ਵਿੱਚ ਵਿਆਪਕ ਤਬਾਹੀ ਹੋਈ : ਭਾਈ ਘੋਲੀਆ

ਭਾਈ ਘੋਲੀਆ ਨੇ ਦੱਸਿਆ ਕਿ 1984 ਦੇ ਕਤਲੇਆਮ (The 1984 massacres) ਦੌਰਾਨ ਹਰਿਆਣਾ ਵਿੱਚ ਵਿਆਪਕ ਤਬਾਹੀ ਹੋਈ । ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮੁਤਾਬਕ, ਗੁੜਗਾਂਵ (ਗੁੜਵਾਉ) ਵਿੱਚ ਸਭ ਤੋਂ ਪਹਿਲਾਂ ਕਤਲੇਆਮ ਸ਼ੁਰੂ ਹੋਇਆ, ਜਿੱਥੇ 297 ਸਿੱਖ ਪਰਿਵਾਰਾਂ ਦੇ ਘਰ, ਦੁਕਾਨਾਂ ਅਤੇ ਫੈਕਟਰੀਆਂ ਨੂੰ ਲੁੱਟਿਆ ਅਤੇ ਅੱਗ ਦੇ ਹਵਾਲੇ ਕੀਤਾ ਗਿਆ । ਇਸ ਵਿੱਚ 30 ਸਿੱਖ ਸ਼ਹੀਦ ਕੀਤੇ ਗਏ ।

ਪਟੌਦੀ ਵਿੱਚ 17 ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ

ਪਟੌਦੀ ਵਿੱਚ 17 ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ (17 Sikhs were brutally killed in Pataudi,) , ਜਦਕਿ ਪਿੰਡ ਹੋਦ ਚਿੱਲੜ ਵਿੱਚ ਸਿੱਖਾਂ ਦੀਆਂ ਵਸੋਂ-ਵਾਲੀਆਂ ਢਾਹਣੀਆਂ ਨੂੰ ਤਬਾਹ ਕਰਕੇ 32 ਸਿੱਖ ਸ਼ਹੀਦ ਕੀਤੇ ਗਏ । ਇਸੇ ਤਰ੍ਹਾਂ ਰੇਵਾੜੀ, ਗੂੜਾ, ਮਹਿੰਦਰਗੜ੍ਹ, ਹੇਲੀ ਮੰਡੀ ਅਤੇ ਹੋਰ ਇਲਾਕਿਆਂ ਵਿੱਚ 479 ਤੋਂ ਵੱਧ ਸਿੱਖਾਂ ਦੀ ਜਾਨ ਲਈ ਗਈ । ਲਗਭਗ 1200 ਪੰਜਾਬੀ ਸਿੱਖਾਂ ਦੀਆਂ ਫੈਕਟਰੀਆਂ, ਦੁਕਾਨਾਂ ਅਤੇ ਸੰਪਤੀਆਂ ਨੂੰ ਅੱਗ ਲਗਾ ਕੇ ਸੁਆਹ ਕਰ ਦਿੱਤਾ ਗਿਆ, ਜਿਸ ਨਾਲ ਅਨੇਕ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਬੁਰੀ ਤਰ੍ਹਾਂ ਟੁੱਟ ਗਏ ।

ਉਸ ਸਮੇਂ ਦੀ ਕਾਗਰਸ ਨੇ ਨਾ ਸਿਰਫ ਪੀੜਤਾਂ ਨੂੰ ਨਿਆਂ ਦੇਣ ਵਿੱਚ ਅਸਫਲਤਾ ਦਿਖਾਈ ਸਗੋਂ ਐਫ ਆਈਆਂ ਥਾਣਿਆਂ ਦੇ ਵਿੱਚ ਦਰਜ ਨਹੀ ਹੋਣ ਦਿੱਤੀਆਂ

ਉਸ ਸਮੇਂ ਦੀ ਕਾਗਰਸ ਨੇ ਨਾ ਸਿਰਫ ਪੀੜਤਾਂ ਨੂੰ ਨਿਆਂ ਦੇਣ ਵਿੱਚ ਅਸਫਲਤਾ ਦਿਖਾਈ ਸਗੋਂ ਐਫ ਆਈਆਂ ਥਾਣਿਆਂ ਦੇ ਵਿੱਚ ਦਰਜ ਨਹੀ ਹੋਣ ਦਿੱਤੀਆਂ ਪਰ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਇੱਕ ਵਿਆਪਕ ਸਰਵੇਖਣ (Survey) ਕਰਕੇ ਸਾਰੇ ਪੀੜਤ ਪਰਿਵਾਰਾਂ ਨੂੰ ਸਾਮਲ ਕਰਨਾ ਚਾਹੀਦਾ ਹੈ ਜਿੰਨਾ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ । ਇਸ ਮੌਕੇ ਪੀੜਤ ਗੁਰਜੀਤ ਸਿੰਘ ਪਟੌਦੀ ਸ੍ਰੋਮਣੀ ਕਮੇਟੀ ਦੇ ਗੁਰਚਰਨ ਸਿੰਘ ਬਾਈ ਅੰਮਿ੍ਤਸਰ ਗੁਰਦੀਪ ਸਿੰਘ ਕੁਰੂਕਸ਼ੇਤਰ ਹਾਜਰ ਸਨ । ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ ਕੇਸਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਹਨ ਪੀੜਤ ।

Read More : ਹਾਈਕੋਰਟ ਨੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਨਿਰਦੇਸ਼

LEAVE A REPLY

Please enter your comment!
Please enter your name here