ਸੰਸਦ ‘ਚ ਰਵਨੀਤ ਬਿੱਟੂ ਤੇ ਚਰਨਜੀਤ ਚੰਨੀ ਵਿਚਾਲੇ ਬਣਿਆ ਤਲਖ ਵਾਲਾ ਮਾਹੌਲ ॥ Latest News

0
131

ਸੰਸਦ ‘ਚ ਰਵਨੀਤ ਬਿੱਟੂ ਤੇ ਚਰਨਜੀਤ ਚੰਨੀ ਵਿਚਾਲੇ ਬਣਿਆ ਤਲਖ ਵਾਲਾ ਮਾਹੌਲ

ਸੰਸਦ ਵਿਚ ਅੱਜ ਕਾਂਗਰਸ ਦੇ ਜਲੰਧਰ ਤੋਂ ਐੱਮ. ਪੀ. ਚਰਨਜੀਤ ਸਿੰਘ ਚੰਨੀ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵਿਚਾਲੇ ਤਲਖੀ ਹੋ ਗਈ। ਦਰਅਸਲ ਚੰਨੀ ਨੇ ਸੰਸਦ ਵਿਚ ਸੰਬੋਧਨ ਕਰਦੇ ਹੋਏ ਰਵਨੀਤ ਬਿੱਟੂ ਨੂੰ ਕਿਹਾ ਕਿ ਤੁਹਾਡੇ ਦਾਦਾ ਜੀ (ਬੇਅੰਤ ਸਿੰਘ) ਸ਼ਹੀਦ ਹੋਏ ਪਰ ਉਹ ਉਸ ਦਿਨ ਮਰੇ ਜਦੋਂ ਤੁਸੀਂ ਕਾਂਗਰਸ ਛੱਡੀ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਤਲਖ ਤੇਵਰ ਦਿਖਾਉਂਦਿਆਂ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹ ਦੇਸ਼ ਲਈ ਸ਼ਹੀਦ ਹੋਏ ਸਨ ਕਾਂਗਰਸ ਲਈ ਨਹੀਂ।

ਇਹ ਵੀ ਪੜ੍ਹੋ: ਬਿਹਾਰ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ 1339 ਅਸਾਮੀਆਂ ਲਈ ਭਰਤੀ, ਜਾਣੋ ਆਖਰੀ ਮਿਤੀ ||Education News ||

ਬਿੱਟੂ ਨੇ ਕਿਹਾ ਕਿ ਅੱਜ ਗਰੀਬਾਂ ਦੀ ਗੱਲ ਕਰਨ ਵਾਲੇ ਚਰਨਜੀਤ ਚੰਨੀ ਖੁਦ ਹਜ਼ਾਰਾਂ ਕਰੋੜ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਪੰਜਾਬ ਵਿਚ ਸਭ ਤੋਂ ਵੱਧ ਅਮੀਰ ਅਤੇ ਭ੍ਰਿਸ਼ਟ ਹਨ, ਜੇ ਇਹ ਭ੍ਰਿਸ਼ਟਾਚਾਰੀ ਨਹੀਂ ਨਿਕਲੇ ਤਾਂ ਮੈਂ ਆਪਣਾ ਨਾਮ ਬਦਲ ਦੇਵਾਂਗਾ। ਉਨ੍ਹਾਂ ਕਿਹਾ ਕਿ ਚੰਨੀ ‘ਤੇ ਮੀ-ਟੂ ਵਰਗੇ ਕੇਸ ਵੀ ਪਏ ਹੋਏ ਹਨ। ਇਹ ਤਲਖੀ ਇਥੋਂ ਤਕ ਵੱਧ ਗਈ ਕਿ ਰਵਨੀਤ ਬਿੱਟੂ ਆਪਣੀ ਕੁਰਸੀ ਛੱਡ ਕੇ ਅੱਗੇ ਆ ਕੇ, ਜਿਸ ਤੋਂ ਬਾਅਦ ਮਾਹੌਲ ਤਲਖ ਹੁੰਦਿਆਂ ਦੇਖ ਸਪੀਕਰ ਵਲੋਂ ਸੰਸਦ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

LEAVE A REPLY

Please enter your comment!
Please enter your name here