ਪੰਜਾਬ ਦੇ ਸਾਰੇ ‘ਸਕੂਲ ਆਫ ਐਮੀਨੈਂਸ’ ‘ਚ 9ਵੀਂ ਦੇ ਦਾਖਲੇ ਲਈ ਇਸ ਦਿਨ ਹੋਵੇਗਾ ਟੈਸਟ, ਕਿਸੇ ਵੀ ਕਿਸਮ ਦੀ ਇਲੈਕਟ੍ਰੋਨਕ ਡੀਵਾਈਸ ਲੈ ਕੇ ਆਉਣ ‘ਤੇ ਰਹੇਗੀ ਪਾਬੰਦੀ

0
8

ਤਰਨ ਤਾਰਨ,15 ਮਾਰਚ- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਾਰੇ 117 ਸਕੂਲ ਆਫ ਐਮੀਨੈਂਸ ਵਿੱਚ ਹਰੇਕ ਸਾਲ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖਲਾ ਟੈਸਟ ਦੇ ਆਧਾਰ ਤੇ ਕੀਤਾ ਜਾਂਦਾ ਹੈ। ਜਿੰਨਾਂ ਵਿਦਿਆਰਥੀਆਂ ਨੇ 9ਵੀਂ ਜਮਾਤ ਵਿੱਚ ਦਾਖਲੇ ਲਈ ਟੈਸਟ ਵਾਸਤੇ ਅਪਲਾਈ ਕੀਤਾ ਸੀ, ਉਹਨਾਂ ਦੇ ਰੌਲ ਨੰਬਰ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਜਾ ਕੇ ਆਪਣਾ ਰੌਲ ਨੰਬਰ ਡਾਊਨਲੋਡ ਕਰ ਸਕਦੇ ਹਨ । 9ਵੀ ਜਮਾਤ ਵਿੱਚ ਦਾਖਲਾ ਟੈਸਟ ਦੀ ਮਿਤੀ 16 ਮਾਰਚ 2025 ਹੈ।

ਵਿਦਿਆਰਥੀ ਆਪਣੇ ਰੌਲ ਨੰਬਰ ਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਤੌਂ ਤਸਦੀਕ ਕਰਵਾਉਣ ਉਪਰੰਤ ਨਿਰਧਾਰਤ ਸਮੇਂ ਤੋ 02 ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਤੇ ਰਿਪੋਰਟ ਕਰਨਗੇ। ਕਿਸੇ ਵੀ ਵਿਦਿਆਰਥੀ ਨੂੰ ਆਪਣੇ ਨਾਲ ਮੋਬਾਇਲ ਜਾਂ ਕਿਸੇ ਵੀ ਕਿਸਮ ਦੀ ਇਲੈਕਟ੍ਰੋਨਕ ਡੀਵਾਈਸ ਲੈ ਕੇ ਆਉਣ ਦੀ ਆਗਿਆ ਨਹੀਂ ਹੋਵੇਗੀ। ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਆਪਣੇ 40 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਫੀਡਰ ਸਕੂਲ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ। ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 4000 ਰੁਪਏ ਕੀਮਤ ਦੀ ਮੁਫਤ ਯੂਨੀ-ਫਾਰਮ ਅਤੇ ਬੱਸ ਸਹੂਲਤ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ। ਦੱਸ ਦਈਏ ਕਿ ਇਸ ਸਾਲ 8ਵੀਂ ਜਮਾਤ ਵਿੱਚ ਅਪੀਅਰ ਵਿਦਿਆਰਥੀ ਹੀ ਟੈਸਟ ਲਈ ਯੋਗ ਹੋਣਗੇ।

LEAVE A REPLY

Please enter your comment!
Please enter your name here