ਬਿਹਾਰ, 9 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਬਿਹਾਰ ਵਿਖੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਉਪ-ਮੁੱਖ ਮੰਤਰੀ ਤੇਜਸਵੀ ਯਾਦਵ ਨੇ ਅੱਜ ਰੱਖੜੀ ਵਾਲੇ ਦਿਨ ਔਰਤਾਂ ਅੱਗੇ ਵਾਅਦੇ ਹੀ ਵਾਅਦੇ ਰੱਖ ਦਿੱਤੇ ਹਨ ।
ਕਦੇ ਵੀ ਹੋ ਸਕਦੈ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ
ਬਿਹਾਰ ਸਟੇਟ ਵਿਚ ਚੋਣ ਕਮਿਸ਼ਨ ਵਲੋਂ ਕਦੇ ਵੀ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਦੇ ਚਲਦਿਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਜਿਥੇ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਉਥੇ ਲੋਕਾਂ ਦੇ ਮਨਾਂ ਨੂੰ ਲੁਭਾਉਣ ਵਾਲੇ ਵਾਅਦਿਆਂ ਦੀ ਝੜੀ ਵੀ ਲਗਾ ਦਿੱਤੀ ਹੈ।
ਰੱਖੜੀ ਤੇ ਔਰਤਾਂ ਨਾਲ ਤੇਜਸਵੀਰ ਨੇ ਵਾਅਦਿਆਂ ਦਾ ਸੂਚੀ ਕੀਤੀ ਐਕਸ ਤੇ ਜਾਰੀ
ਤੇਜਸਵੀ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਰੱਖੜੀ ਦੀ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਿਹਾਰ ਦੀਆਂ ਔਰਤਾਂ ਲਈ ਵਾਪਸੀ ਦਾ ਤੋਹਫਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਐਕਸ ਤੇ ਚੋਣ ਜਿੱਤਣ ਤੋਂ ਬਾਅਦ ਕੀ ਕੀ ਕਰਨ ਜਾ ਰਹੇ ਹਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ।
Read More : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਬੇਗੂਸਰਾਏ ‘ਚ ਰਾਹੁਲ ਦੀ ਪਦਯਾਤਰਾ