Tata Motors ਓਲੰਪਿਕ ‘ਚ ਮਾਮੂਲੀ ਅੰਤਰ ਨਾਲ ਮੈਡਲ ਨਾ ਜਿੱਤ ਪਾਉਣ ਵਾਲੇ ਖਿਡਾਰੀਆਂ ਨੂੰ ਇਹ ਗੱਡੀ ਦੇ ਕੇ ਕਰੇਗੀ ਸਨਮਾਨਿਤ

0
143

ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਅਲਟ੍ਰੋਜ਼ ਕਾਰ ਦੇਵੇਗੀ ਜੋ ਟੋਕੀਓ ਓਲੰਪਿਕ ‘ਚ ਕਾਂਸੀ ਤਗਮਾ ਤੋਂ ਖੁੰਝ ਗਏ ਸਨ। ਭਾਰਤੀ ਗੋਲਫਰ ਅਦਿਤੀ ਅਸ਼ੋਕ, ਪਹਿਲਵਾਨ ਦੀਪਕ ਪੂਨੀਆ ਅਤੇ ਮਹਿਲਾ ਹਾਕੀ ਟੀਮ ਐਤਵਾਰ ਨੂੰ ਸਮਾਪਤ ਹੋਈਆਂ ਟੋਕੀਓ ਖੇਡਾਂ ‘ਚ ਚੌਥੇ ਸਥਾਨ ’ਤੇ ਰਹੀ ਸੀ। ਬਿਆਨ ਮੁਤਾਬਕ ‘ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਪਦੰਡ ਸਥਾਪਤ ਕੀਤੇ ਅਤੇ ਦੇਸ਼ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵਿਚ ਆਉਣ ਲਈ ਪ੍ਰੇਰਿਤ ਕੀਤਾ।’

ਟਾਟਾ ਮੋਟਰਜ਼ ਦੇ ‘ਪੈਸੇਂਜਰ ਵਹੀਕਲ ਬਿਜ਼ਨੈੱਸ’ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ, ‘ਭਾਰਤ ਲਈ ਇਹ ਓਲੰਪਿਕ ਤਮਗਾ ਅਤੇ ਪੋਡੀਅਮ ’ਤੇ ਰਹਿਣ ਵਾਲੇ ਖਿਡਾਰੀਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਰਿਹਾ। ਸਾਡੇ ਕਈ ਖਿਡਾਰੀ ਪੋਡੀਅਮ ’ਤੇ ਪਹੁੰਚਣ ਦੇ ਕਰੀਬ ਪੁੱਜੇ। ਉਹ ਭਾਵੇਂ ਹੀ ਤਮਗੇ ਤੋਂ ਖੁੰਝ ਗਏ ਹੋਣ ਪਰ ਉਨ੍ਹਾਂ ਨੇ ਆਪਣੇ ਸਮਰਪਣ ਨਾਲ ਲੱਖਾਂ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਉਹ ਭਾਰਤ ਵਿਚ ਉਭਰਦੇ ਹੋਏ ਖਿਡਾਰੀਆਂ ਲਈ ਸੱਚੀ ਪ੍ਰੇਰਣਾ ਹਨ।’ ਉਥੇ ਹੀ ਲਖਨਊ ਦੀ ਇਕ ਰੀਅਲ ਸਟੇਟ ਕੰਪਨੀ ਨੇ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਲਈ 5 ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ ਕੀਤਾ। ‘ਵੀ ਪਲੱਸ ਇੰਫ੍ਰਾਸਟਰਕਚਰ ਪ੍ਰਾਈਵੇਟ ਲਿਮੀਟਡ’ ਨੇ ਇਸ ਦੇ ਇਲਾਵਾ ਓਲੰਪਿਕ ਚੈਂਪੀਅਨ ਲਈ ਹੋਰ ਸੁਵਿਧਾਵਾਂ ਦੇਣ ਅਤੇ ਉਨ੍ਹਾਂ ਨੂੰ ਸਨਮਾਨਤ ਕਰਨ ਦਾ ਵੀ ਐਲਾਨ ਕੀਤਾ।

LEAVE A REPLY

Please enter your comment!
Please enter your name here