T20 World Cup : ਟੀਮ ਇੰਡੀਆ ਦੀ ਨਵੀਂ ਜਰਸੀ ਹੋਈ ਲਾਂਚ

0
130

T20 ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ ਕਰ ਦਿੱਤੀ ਗਈ ਹੈ। ਇਸ ਬਾਰੇ (BCCI) ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਬੀਸੀਸੀਆਈ ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ‘ਚ ਲਿਖਿਆ ਹੈ- ਪੇਸ਼ ਹੈ ਬਿਲੀਅਨ ਚੀਅਰਜ਼ ਜਰਸੀ! ਜਰਸੀ ਦਾ ਪੈਟਰਨਲ ਟੀਮ ਇੰਡੀਆ ਦੇ ਫੈਨਜ਼ ਤੋਂ ਪ੍ਰੇਰਿਤ ਹੈ, ਇਸ ਜਰਸੀ ਦਾ ਰੰਗ ਗਹਿਰਾ ਨੀਲਾ ਹੈ।’

BCCI ਨੇ ਤਸਵੀਰ ਸ਼ੇਅਰ ਕੀਤੀ ਹੈ, ਉਸ ‘ਚ ਟੀਮ ਇੰਡੀਆ ਕਾਫੀ ਆਕਰਸ਼ਕ ਲੱਗ ਰਹੀ ਹੈ। ਸ਼ੇਅਰ ਕੀਤੀ ਫੋਟੋ ‘ਚ ਨਵੀਂ ਜਰਸੀ ਦੇ ਨਾਲ ਟੀਮ ਇੰਡੀਆ ਦੇ ਖਿਡਾਰੀ ਦਿਖਾਈ ਦੇ ਰਹੇ ਹਨ। ਬੀਸੀਸੀਆਈ ਨੇ ਕੁੱਝ ਦਿਨ ਪਹਿਲਾਂ ਇੱਕ ਪੋਸਟ ਸ਼ੇਅਰ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਟੀਮ ਇੰਡੀਆ ਦੀ ਜਰਸੀ ਅੱਜ ਯਾਨੀ 13 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ।

ਟੀਮ ਇੰਡੀਆ ਬੀਤੇ ਸਾਲ ਆਸਟ੍ਰੇਲੀਆ ਦੌਰੇ ਤੋਂ ਹੀ ਗਹਿਰੇ ਨੀਲੇ ਰੰਗ ਦੀ ਜਰਸੀ ਪਹਿਨ ਰਹੀ ਹੈ ਜੋ 1992 ਦੇ ਵਿਸ਼ਵ ਕੱਪ ਦੀ ਜਰਸੀ ਵਾਂਗ ਨਜ਼ਰ ਆਉਂਦੀ ਹੈ। ਸ਼ੁਰੂ ਵਿਚ BCCI ਦਾ ਇਹੀ ਇਰਾਦਾ ਸੀ ਕਿ ਗਹਿਰੇ ਨੀਲੇ ਰੰਗ ਦੀ ਇਸ ਜਰਸੀ ਦਾ ਇਸਤੇਮਾਲ ਸਿਰਫ਼ ਆਸਟ੍ਰੇਲੀਆ ਖਿਲਾਫ਼ ਟੀ-20 ਸੀਰੀਜ਼ ਵਿਚ ਹੀ ਕੀਤਾ ਜਾਵੇ, ਪਰ ਹੁਣ ਇਸ ਨੂੰ ਟੀ-20 ਵਰਲਡ ਕੱਪ ‘ਚ ਹੀ ਪਹਿਨਿਆ ਜਾਵੇਗਾ।

LEAVE A REPLY

Please enter your comment!
Please enter your name here