ਨਵੀਂ ਦਿੱਲੀ, 4 ਜੁਲਾਈ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਕੋਲੀਜੀਅਮ ਵਲੋਂ ਲੰਘੇ ਦੋ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਵੇਂ ਜੱਜਾਂ ਦੀ ਨਿਯੁਕਤੀ ਲਈ 10 ਨਾਵਾਂ ਦੀ ਸਿਫਾਰਿਸ਼ (10 names recommended) ਕੀਤੀ ਹੈ ।
ਦੇਖੋ ਕਿਹੜੇ ਕਿਹੜੇ ਹਨ ਭੇਜੇ ਗਏ 10 ਨਾਮ
ਮਾਨਯੋਗ ਸੁਪਰੀਮ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਜਿਹੜੇ 10 ਨਾਮ ਨਿਯੁਕਤੀ ਲਈ ਭੇਜੇ ਗਏ ਹਨ ਵਿਚ ਸ਼੍ਰੀ ਵਿਰਿੰਦਰ ਅੱਗਰਵਾਲ, ਮਿਸ. ਮੰਦਪੀਪ ਪੰਨੂ, ਸ਼੍ਰੀ ਪਰਮੋਦ ਗੋਇਲ, ਮਿਸ. ਸ਼ਾਲਿਨੀ ਸਿੰਘ ਨਾਗਪਾਲ, ਸ਼੍ਰੀ ਅਮਰਿੰਦਰ ਸਿੰਘ ਗਰੇਵਾਲ। ਸ਼੍ਰੀ ਸੁਭਾਸ ਮਹਲਾ, ਸ਼੍ਰੀ ਸੂਰਿਆ ਪ੍ਰਤਾਪ ਸਿੰਘ, ਮਿਸ. ਰੁਪਿੰਦਰਜੀਤ ਚਾਹਲ, ਮਿਸ. ਅਰਾਧਨਾ ਸਾਵਨੇ, ਸ਼੍ਰੀ ਯਸ਼ਵੀਰ ਸਿੰਘ ਰਾਠੌਰ ਸ਼ਾਮਲ ਹਨ। ਦੱਸਣਯੋਗ ਹੈ ਕਿ ਉਕਤ ਨਿਯੁਕਤੀਆਂ ਨਾਲ ਹਾਈਕੋਰਟ ਦੇ ਕੰਮ ਕਾਜ ਨੂੰ ਜਿਥੇ ਮਜ਼ਬੂਤੀ ਮਿਲੇਗੀ ਉਥੇ ਇਹ ਕਾਫੀ ਮਦਦਗਾਰ ਸਾਬਤ ਹੋਣਗੀਆਂ ।