ਸੁਨਹਿਰਾ ਪੰਜਾਬ ਪਾਰਟੀ ਵਲੋਂ ਵੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਨਹਿਰਾ ਪੰਜਾਬ ਪਾਰਟੀ ਦੇ ਪ੍ਰਧਾਨ ਕੇ.ਸੀ ਸਿੰਘ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪੰਜਾਬੀ ਯੂਨੀਵਰਸਿਟੀ (ਸੈਕੂਲਰ ਯੂਥ ਫੈਡ ਆਫ ਇੰਡੀਆ) ਦੇ ਪ੍ਰਧਾਨ ਯਾਦਵਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਸਹਿਮਤੀ ਨਾਲ ਉਮੀਦਵਾਰ
ਬਣਦੇ ਹਨ ਤਾਂ ਯਾਦਵਿੰਦਰ ਸਿੰਘ ਆਪਣੀ ਉਮੀਦਵਾਰੀ ਵਾਪਸ ਲੈ ਲੈਣਗੇ।
ਸੁਨੇਹਰਾ ਪੰਜਾਬ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਕੇ ਸੀ ਸਿੰਘ ਦਾ ਅਹਿਮ ਐਲਾਨ:#Punajb #sidhumosewala #Sangrur @ambkcsingh @vikram14340308 @RusyKohli @AirMshlPSGill #SunehraPunjabParty @Yadwind73137646 https://t.co/FvnmJNvGP9
— Sunehra Punjab Party (@SunehraPunjabPt) June 3, 2022