ਸੁਨੰਦਾ ਸ਼ਰਮਾ ਨੇ ਵਧਾਇਆ ਪੰਜਾਬੀਆਂ ਦਾ ਮਾਣ, Cannes ਦਾ ਬਣੀ ਹਿੱਸਾ || Latest News || Entertainment News
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪੂਰੇ ਦੇਸ਼ ਵਿੱਚ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ | ਉਹ ਵਿਦੇਸ਼ ਵਿੱਚ ਹੋਏ Cannes ਫਿਲਮ ਫੈਸਟੀਵਲ ਦਾ ਹਿੱਸਾ ਬਣੀ ਹੈ ,ਜਿਸ ਨਾਲ ਉਹਨਾਂ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ ਹੈ | ਇਸ ‘ਤੇ ਸੁੰਨਦਾ ਸ਼ਰਮਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਹੈ |
ਪੰਜਾਬੀ ਇੰਡਸਟਰੀ ਵਿੱਚ ‘ਦੂਜੀ ਵਾਰ ਪਿਆਰ’ ਤੇ ‘ਮੰਮੀ ਨੂੰ ਪਸੰਦ’ ਵਰਗੇ ਸੁਪਰਹਿੱਟ ਗੀਤਾਂ ਵਿੱਚ ਆਪਣੀ ਆਵਾਜ਼ ਦੇਣ ਵਾਲੀ ਸੁਨੰਦਾ ਸ਼ਰਮਾ Cannes ਫਿਲਮ ਫੈਸਟੀਵਲ ਐਵਾਰਡ ਦੇ ਰੈੱਡ ਕਾਰਪੈਟ ‘ਤੇ ਆਪਣੀ ਦੇਸੀ ਲੁੱਕ ਨਾਲ ਜਲਵਾ ਬਿਖੇਰਦੀ ਨਜ਼ਰ ਆਈ । ਇਸ ਮੌਕੇ ਪ੍ਰਸ਼ੰਸਕਾਂ ਵੱਲੋਂ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
ਇਹ ਵੀ ਪੜ੍ਹੋ :ਟਵਿੱਟਰ ਨੇ ਬਦਲਿਆ ਆਪਣਾ ਡੋਮੇਨ ਨੇਮ , ਹੁਣ ਇਸ ਨੇਮ ‘ਤੇ ਖੁੱਲ੍ਹੇਗਾ ਸੋਸ਼ਲ ਮੀਡੀਆ ਪਲੇਟਫਾਰਮ
ਫੈਸਟੀਵਲ ਵਿਚ ਪਾਇਆ ਸਫੈਦ ਅਨਾਰਕਲੀ ਸੂਟ
ਸੁਨੰਦਾ ਸ਼ਰਮਾ ਨੇ Cannes ਫਿਲਮ ਫੈਸਟੀਵਲ ਵਿਚ ਸਫੈਦ ਅਨਾਰਕਲੀ ਸੂਟ ਪਾਇਆ ਹੋਇਆ ਸੀ ਜਿਸ ਵਿੱਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ | ਉਹਨਾਂ ਨੇ ਫੈਸਟੀਵਲ ਦੇ ਚੱਲ ਰਹੇ 77ਵੇਂ ਐਡੀਸ਼ਨ ਵਿਚ ਭਾਰਤ ਪਰਵ ਵਿਚ ਵੀ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਗਾਇਕਾ ਨੇ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਦੇ ਡਿਨਰ ਵਿਚ ਵੀ ਸ਼ਮੂਲੀਅਤ ਕੀਤੀ।
ਗਾਇਕਾ ਨੇ ਕਾਨਸ ਦੀਆਂ ਫੋਟੋਆਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕਰਦਿਆਂ ਲਿਖਿਆ ਕਿ ਆਮ ਜਿਹੇ ਘਰ ਦੀ ਕੁੜੀ, ਸੁਪਨੇ ਇੰਨੇ ਖਾਸ ਕਦੋ ਤੋਂ ਲੈਣ ਲੱਗ ਪਈ, ਪਤਾ ਨਹੀਂ ਲੱਗਿਆ, ਤੁਸੀ ਹਮੇਸ਼ਾ ਮੈਂਨੂੰ ਪਿਆਰ ਤੇ ਇੱਜ਼ਤ ਬਖਸ਼ੀ ਹੈ, ਇਹ ਪੋਸਟ ਤੁਆਡੇ ਸਾਰਿਆਂ ਦੇ ਨਾਮ।’