ਮੰਦਭਾਗੀ ਖਬਰ; ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਇਟਲੀ ‘ਚ ਮੌ.ਤ
ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਇੱਕ ਵਿਅਕਤੀ ਦੀ ਇਟਲੀ ਵਿੱਚ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇਟਲੀ ਦੇ ਕੈਮਪਾਨੀਆ ਸੂਬੇ ਦੇ ਸਲੇਰਨੋ ਨੇੜੇ ਇਬੋਲੀ ਇਲਾਕੇ ਦੇ ਕੈਂਪੋਲੋਗੋ ਵਿਖੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਸੁਲਤਾਨਪੁਰ ਲੋਧੀ ਦੇ ਪਿੰਡ ਤਾਸ਼ਪੁਰ ਵਾਸੀ ਮਨਜਿੰਦਰ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ, ਅੰਮ੍ਰਿਤਸਰ ਵਿੱਚ ਪਿਆ ਮੀਂਹ
ਉਸ ਦੇ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਪਰਿਵਾਰ ਨੂੰ ਦੱਸਿਆ ਕਿ ਮਨਜਿੰਦਰ ਇਕੱਲਾ ਹੀ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿਉਕਿ ਦੁਪਹਿਰ ਸਮੇਂ ਉਸਦੇ ਸਾਥੀ ਕੰਮ ਛੱਡ ਕੇ ਥੋੜ੍ਹੀ ਦੂਰ ਖੇਤਾਂ ਵਿੱਚ ਆਰਾਮ ਕਰਨ ਚਲੇ ਗਏ ਸਨ। ਖੇਤ ਦੇ ਮਾਲਕ ਨੇ ਉਨ੍ਹਾਂ ਨੂੰ ਫੋਨ ‘ਤੇ ਦੱਸਿਆ ਕਿ ਮਨਜਿੰਦਰ ਸਿੰਘ ਰਿੰਪਾ ਨਾਲ ਹਾਦਸਾ ਵਾਪਰ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨਜਿੰਦਰ ਸਿੰਘ ਦੇ ਦਿਹਾਂਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।