ਸੁਖਬੀਰ ਸਿੰਘ ਬਾਦਲ ਨੇ ਕੀਤੀ ਜੂਠੇ ਭਾਂਡਿਆਂ ਦੀ ਸੇਵਾ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਕੱਲ੍ਹ ਧਾਰਮਿਕ ਸਜ਼ਾ ਸੁਣਾਈ। ਸੁਖਬੀਰ ਬਾਦਲ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਹੋਰ ਮੈਂਬਰਾਂ ਨੂੰ ਵੀ ਸਜ਼ਾਵਾਂ ਸੁਣਾਈਆ ਗਈਆਂ। ਇਸ ਸਜ਼ਾ ਤਹਿਤ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ‘ਸੇਵਾਦਾਰ’ ਵਜੋਂ ਸੇਵਾ ਨਿਭਾਉਣ ਅਤੇ ਜੂਠੇ ਭਾਂਡਿਆਂ ਅਤੇ ਜੁੱਤੀਆਂ ਨੂੰ ਸਾਫ਼ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਇੱਕ ਘੰਟਾ ਸੇਵਾ ਉਪਰੰਤ ਕੀਤਾ ਕੀਰਤਨ ਸਰਵਣ
ਅੱਜ ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰ ਦੇ ਰੂਪ ਵਿੱਚ ਘੰਟਾਘਰ ਡਿਓੜੀ ਦੇ ਬਾਹਰ ਇੱਕ ਬਰਛਾ ਫੜ ਕੇ ਸੇਵਾਦਾਰ ਵਜੋਂ ਸੇਵਾ ਨਿਭਾਈ। ਇਸ ਦੌਰਾਨ ਉਨ੍ਹਾਂ ਦੇ ਗਲੇ ਵਿੱਚ ਇੱਕ ਤਖ਼ਤੀ ਵੀ ਸੀ। ਇੱਕ ਘੰਟਾ ਸੇਵਾ ਕਰਨ ਉਪਰੰਤ ਉਨ੍ਹਾਂ ਕੀਰਤਨ ਸਰਵਣ ਕੀਤਾ। ਹੁਣ ਉਨ੍ਹਾਂ ਨੇ ਝੂਠੇ ਭਾਂਡਿਆਂ ਦੀ ਸੇਵਾ ਕੀਤੀ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਵੀ ਉਨ੍ਹਾਂ ਦੇ ਨਾਲ ਹਨ।
ਇਹ ਵੀ ਪੜੋ: ਖਨੌਰੀ ਬਾਰਡਰ ਪਹੁੰਚੀ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਭੈਣ, ਗਲ ਲੱਗ ਹੋਏ ਭਾਵੁਕ