ਗਲ ‘ਚ ਤਖ਼ਤੀ,ਹੱਥ ‘ਚ ਬਰਛਾ ਫੜ੍ਹ ਗੁਰੂ ਘਰ ਸੇਵਾ ਨਿਭਾ ਰਹੇ ਸੁਖਬੀਰ ਬਾਦਲ
ਅੰਮ੍ਰਿਤਸਰ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ‘ਚ ਤਨਖਾਹੀਆ ਕਰਾਰ ਦਿੱਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜਾ ਸੁਣਾਈ ਗਈ। ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਗਲ ਵਿੱਚ ਤਖ਼ਤੀ, ਸੇਵਾਦਾਰ ਵਾਲਾ ਨੀਲਾ ਚੋਲਾ ਪਾ ਅਤੇ ਹੱਥ ‘ਚ ਬਰਛਾ ਫੜ੍ਹ ਕੇ ਗੁਰੂ ਘਰ ਸੇਵਾ ਨਿਭਾਉਣ ਲਈ ਪੁੱਜ ਚੁੱਕੇ ਹਨ।
ਇਹ ਵੀ ਪੜੋ: ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਹ ਸੜਕਾਂ ਰਹਿਣਗੀਆਂ ਬੰਦ, ਦੇਖੋ ਸੂਚੀ
ਸੁਖਬੀਰ ਸਿੰਘ ਬਾਦਲ ਦੇ ਪੈਰ ਅਤੇ ਲੱਤ ’ਤੇ ਪਲਸਤਰ ਲੱਗਾ ਹੋਣ ਕਾਰਨ ਉਹ ਵੀਲ ਚੇਅਰ ’ਤੇ ਬੈਠੇ ਹੋਏ ਹਨ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਉਨ੍ਹਾਂ ਨੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਇਹ ਸੇਵਾ ਨਿਭਾਉਣੀ ਹੈ। ਇਸ ਦੌਰਾਨ ਉਨਾਂ ਵਲੋਂ ਅੱਜ ਲੰਗਰ ਵਿਚ ਬਰਤਨ ਸਾਫ ਕਰਨ ਸਮੇਤ ਹੋਰ ਲੱਗੀਆਂ ਤਨਖਾਹ ਦੀਆਂ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ।