23 ਮਾਰਚ ਸ਼ਹੀਦੀ ਦਿਵਸ ਮੌਕੇ ਫਿਰੋਜ਼ਪੁਰ ਤੋਂ ਹੁਸੈਨੀਵਾਲਾ ਤੱਕ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾ, ਪੜੋ ਸਮਾਂ ਸਾਰਣੀ

0
80

ਫਿਰੋਜ਼ਪੁਰ: 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲੋਕਾਂ ਦੇ ਆਉਣ ਜਾਣ ਲਈ ਸਪੈਸ਼ਲ ਰੇਲ ਗੱਡੀਆਂ ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ।

PEDA ਨੇ ‘ਪ੍ਰਧਾਨ ਮੰਤਰੀ ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ’ ਅਧੀਨ 11 ਪਿੰਡਾਂ ਦੀ ਕੀਤੀ ਚੋਣ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ 23 ਮਾਰਚ ਨੂੰ ਲੋਕਾਂ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਤੋ ਹੁੰਦੇ ਹੋਏ ਹੁਸੈਨੀਵਾਲਾ ਲਈ ਸਵੇਰੇ 9.00 ਵਜੇ, 10.30 ਵਜੇ, 11.55 ਵਜੇ, ਬਾਅਦ ਦੁਪਹਿਰ 1.50 ਵਜੇ, 3.30 ਵਜੇ ਅਤੇ ਸ਼ਾਮ 5.00 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਹੁੰਦੇ ਹੋਏ ਫ਼ਿਰੋਜ਼ਪੁਰ ਛਾਉਣੀ ਲਈ ਸਵੇਰੇ 9.40 ਵਜੇ, 11.10 ਵਜੇ, ਬਾਅਦ ਦੁਪਹਿਰ 12.45 ਵਜੇ, 2.40 ਵਜੇ, ਸ਼ਾਮ 4.20 ਵਜੇ ਅਤੇ 6.00 ਵਜੇ ਚੱਲਣਗੀਆਂ।

ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਵੱਲੋਂ ਵਿਸ਼ੇਸ਼ ਬੱਸਾਂ ਸ਼ੇਰਸ਼ਾਹ ਵਲੀ ਚੌਂਕ ਫ਼ਿਰੋਜ਼ਪੁਰ ਛਾਉਣੀ ਤੋਂ ਹੁਸੈਨੀਵਾਲਾ ਲਈ ਸਵੇਰੇ 7:30 ਵਜੇ, 8:45 ਵਜੇ, 10:00 ਵਜੇ, 11:15 ਵਜੇ, ਬਾਅਦ ਦੁਪਹਿਰ 12:30 ਵਜੇ, 1:45 ਵਜੇ, 3:00 ਵਜੇ ਅਤੇ ਸ਼ਾਮ 4:00 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਵਾਪਸੀ ਫਿਰੋਜ਼ਪੁਰ ਛਾਉਣੀ ਲਈ ਸਵੇਰੇ 8:30 ਵਜੇ, 9:45 ਵਜੇ, 11:00 ਵਜੇ, ਬਾਅਦ ਦੁਪਹਿਰ 12:15 ਵਜੇ, 1:30 ਵਜੇ, 2:45 ਵਜੇ, 04:00 ਵਜੇ ਅਤੇ ਸ਼ਾਮ 05.00 ਵਜੇ ਚੱਲਣਗੀਆਂ। ਇਹ ਬੱਸਾਂ ਰਸਤੇ ਦੀਆਂ ਸਵਾਰੀਆਂ ਨੂੰ ਹੁਸੈਨੀਵਾਲਾ ਤੱਕ ਲੈ ਜਾਣ ਤੇ ਵਾਪਸ ਲਿਆਉਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਆਉਣ-ਜਾਣ ਲਈ ਉਹ ਰੇਲ ਗੱਡੀ ਅਤੇ ਬੱਸ ਸੇਵਾ ਦਾ ਲਾਭ ਜ਼ਰੂਰ ਉਠਾਉਣ

LEAVE A REPLY

Please enter your comment!
Please enter your name here