ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲਗੱਡੀ
ਅੰਮ੍ਰਿਤਸਰ, 15 ਫਰਵਰੀ 2025 – ਰੇਲ ਵਿਭਾਗ ਗੱਡੀਆਂ ਵਿਚ ਭੀੜ ਨੂੰ ਕੰਟਰੋਲ ਕਰਨ ਦੇ ਲਈ ਅੰਮ੍ਰਿਤਸਰ ਅਤੇ ਅਯੁੱਧਿਆ ਵਿਚਾਲੇ ਇਕ ਜੋੜੀ ਸਪੈਸ਼ਲ ਰਿਜ਼ਰਵਡ ਰੇਲਗੱਡੀ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04622 ਅੰਮ੍ਰਿਤਸਰ ਸਟੇਸ਼ਨ ਤੋਂ 20 ਫਰਵਰੀ ਨੂੰ ਦੁਪਹਿਰ 12:45 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਸਵੇਰੇ 11:30 ਵਜੇ ਅਯੁੱਧਿਆ ਪਹੁੰਚੇਗੀ।
ਇਹ ਵੀ ਪੜ੍ਹੋ: ਤਰਨਤਾਰਨ ਵਿੱਚ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ: 1 ਜ਼ਖਮੀ, 2 ਹੋਰ ਗ੍ਰਿਫਤਾਰ, ਪਾਕਿਸਤਾਨੀ ਪਿਸਤੌਲ ਬਰਾਮਦ
ਵਾਪਸੀ ਦੇ ਲਈ ਗੱਡੀ ਨੰਬਰ 04621 ਅਯੁੱਧਿਆ ਸਟੇਸ਼ਨ ਤੋਂ 22 ਫਰਵਰੀ ਨੂੰ ਸਵੇਰੇ 10 ਵਜੇ ਚੱਲਦੇ ਹੋਏ ਅਗਲੇ ਦਿਨ ਸਵੇਰੇ 8:45 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਰੇਲਗੱਡੀ ਦਾ ਦੋਹੇਂ ਦਿਸ਼ਾਵਾਂ ’ਚ ਠਹਿਰਾਓ ਜੰਡਿਆਲਾ, ਜਲੰਧਰ ਸਿਟੀ, ਲੁਧਿਆਣਾ, ਧੂਰੀ, ਅੰਬਾਲਾ ਕੈਂਟ, ਸਹਾਰਨਪੁਰ, ਨਜ਼ੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ ਅਤੇ ਲਖਨਊ ਸਟੇਸ਼ਨਾਂ ’ਤੇ ਹੋਵੇਗਾ।