ਸਾਬਕਾ ਸੈਨਿਕਾਂ ਲਈ ਲਗਾਇਆ ਜਾਵੇਗਾ 3 ਤੋਂ 17 ਨਵੰਬਰ ਤੱਕ ਵਿਸ਼ੇਸ਼ ਕੈਂਪ

0
31
District Defence Services Welfare Officer

ਪਟਿਆਲਾ, 1 ਨਵੰਬਰ 2025 : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ (District Defence Services Welfare Officer) ਪਟਿਆਲਾ ਸੇਵਾ ਮੁਕਤ ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆ ਕਿ ਜਿਸ ਵੀ ਸਾਬਕਾ ਸੈਨਿਕ, ਪੈਨਸ਼ਨਰਜ਼, ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਜੋ ਕਿ ਸਪਰਸ਼ ਅਧੀਨ ਪੈਨਸ਼ਨ ਧਾਰਕ ਹਨ ਅਤੇ ਉਨ੍ਹਾਂ ਦੀ ਮਹੀਨਾ ਨਵੰਬਰ-2025 ਵਿਚ ਜੀਵਨ ਪ੍ਰਮਾਣ ਪੱਤਰ ਦੇਣ ਯੋਗ ਹੈ, ਉਨ੍ਹਾਂ ਨੂੰ ਅਪਣੀ ਜੀਵਨ ਪ੍ਰਮਾਣ ਨੂੰ ਦਰਜ ਕਰਨ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਵਿਖੇ 3 ਨਵੰਬਰ ਤੋਂ 17 ਨਵੰਬਰ ਤੱਕ ਸਮਾਂ ਸਵੇਰੇ 10 ਤੋਂ ਦੁਪਹਿਰ 5 ਵਜੇ ਤੱਕ (ਸਰਕਾਰੀ ਛੁੱਟੀਆਂ ਨੂੰ ਛੱਡ ਕੇ) ਦਫਤਰੀ ਸਮੇਂ ਦੌਰਾਨ ਇਕ ਵਿਸ਼ੇਸ਼ ਕੈਂਪ (Special Camp) ਲਾਇਆ ਜਾ ਰਿਹਾ ਹੈ ।

ਉਨ੍ਹਾਂ ਦੱਸਿਆ ਕਿ ਸਮੂਹ ਪੈਨਸ਼ਨ ਧਾਰਕ  (Pensioner) ਅਪਣੀ ਸਹੁਲਤ ਅਨੁਸਾਰ ਕਿਸੇ ਵੀ ਦਿਨ ਸਬੰਧਤ ਦਸਤਾਵੇਜਾਂ ਪੀ. ਪੀ. ਓ., ਆਧਾਰ ਕਾਰਡ ਅਤੇ ਬੈਂਕ ਪਾਸਬੁੱਕ ਜਿਸ ਵਿਚ ਪੈਨਸ਼ਨ ਆ ਰਹੀ ਹੈ, ਸਮੇਤ ਆਪਣਾ ਮੌਬਾਈਲ ਜਿਸ ਵਿਚ ਹਰੇਕ ਮਹੀਨੇ ਪੈਨਸ਼ਨ ਦਾ ਮੈਸਜ ਆਉਂਦਾ ਹੈ ਅਤੇ ਹੋਰ ਬਾਕੀ ਸਾਰੇ ਦਸਤਾਵੇਜ ਲੈ ਕੇ ਇਸ ਦਫਤਰ ਵਿਖੇ ਪਹੁੰਚ ਕੇ ਆਪਣੀ ਹਾਜਰੀ ਲਵਾ ਸਕਦੇ ਹਨ । ਇਸ ਤੋਂ ਇਲਾਵਾ ਜਿਨ੍ਹਾਂ ਸਾਬਕਾ ਸੈਨਿਕਾਂ (Ex-servicemen) ਨੂੰ ਸਪਰਸ਼ ਅਧੀਨ ਪੈਨਸ਼ਨ ਵਿਚ ਕੋਈ ਦਿਕਤ ਆ ਰਹੀ ਹੈ ਉਸ ਦਾ ਵੀ ਹੱਲ ਕੀਤਾ ਜਾਵੇਗਾ । ਉਨ੍ਹਾਂ ਅਪੀਲ ਕੀਤੀ ਕਿ ਸਮੂਹ ਸਾਬਕਾ ਸੈਨਿਕ ਇਸ ਕੈਂਪ ਵਿੱਚ ਸਾਮਲ ਹੋ ਕੇ ਇਸ ਮੌਕੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ ।

Read More : ਮੁਫ਼ਤ ਕਾਨੂੰਨੀ ਸਹਾਇਤਾ ਲਈ ਰੱਖਿਆ ਸੇਵਾਵਾਂ ਦਫ਼ਤਰ ਵਿਖੇ ਹੈਲਪ ਡੈਸਕ ਸਥਾਪਤ

LEAVE A REPLY

Please enter your comment!
Please enter your name here