ਸਪੀਕਰ ਸੰਧਵਾਂ ਨੇ ਵਾਲੀਬਾਲ ਸਮੈਸਿੰਗ ਟੂਰਨਾਮੈਂਟ ਪਿੰਡ ਹਰੀਨੌ ਵਿਖੇ ਕੀਤੀ ਸ਼ਿਰਕਤ

0
16

ਸਪੀਕਰ ਸੰਧਵਾਂ ਨੇ ਵਾਲੀਬਾਲ ਸਮੈਸਿੰਗ ਟੂਰਨਾਮੈਂਟ ਪਿੰਡ ਹਰੀਨੌ ਵਿਖੇ ਕੀਤੀ ਸ਼ਿਰਕਤ

ਕੋਟਕਪੂਰਾ 27 ਫਰਵਰੀ- 6ਵਾਂ ਵਾਲੀਬਾਲ ਸਮੈਸਿੰਗ ਟੂਰਨਾਮੈਂਟ ਜੋ ਕਿ ਮਿਤੀ 27 ਅਤੇ 28 ਫਰਵਰੀ ਨੂੰ ਪਿੰਡ ਹਰੀਨੌਂ ਵਿਖੇ ਕਰਵਾਇਆ ਜਾ ਰਿਹਾ ਹੈ, ਦਾ ਅੱਜ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਕੇ ਸਾਨੂੰ ਤੰਦਰੁਸਤ ਬਣਾਉਂਦੀਆਂ ਹਨ।

ਖੇਡਾਂ ਨਾਲ ਮਨੁੱਖ ਮਾਨਸਿਕ ਤੇ ਸਰੀਰਕ ਤੌਰ ਤੇ ਹੁੰਦਾ ਹੈ ਤੰਦਰੁਸਤ

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਹੋਰ ਸਕੂਲੀ ਖੇਡਾਂ ਕਰਵਾ ਕੇ ਨੋਜਵਾਨਾਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਪਿੰਡ ਪੱਧਰ ਤੇ ਬਣੇ ਕਲੱਬਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਅਜਿਹੇ ਟੂਰਨਾਮੈਂਟ ਕਰਵਾ ਕੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਮੋਬਾਇਲ, ਇੰਟਰਨੈਂਟ ਆਦਿ ਦੇ ਜਮਾਨੇ ਵਿੱਚ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅਜਿਹੇ ਟੂਰਨਾਮੈਂਟ ਕਰਵਾਉਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਕਰਵਾਉਣ ਲਈ ਜਿਸ ਵੀ ਮਦਦ ਦੀ ਜਰੂਰਤ ਹੈ, ਉਹ ਸਰਕਾਰ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪਿੰਡਾਂ ਦੇ ਨੋਜਵਾਨ ਖੇਡਾਂ ਵਿੱਚ ਸਿਤਾਰਿਆਂ ਵਾਂਗ ਚਮਕਣ ਤੇ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਇਸ ਦੇ ਨਾਲ ਹੀ ਉਨ੍ਹਾਂ ਮੌਕੇ ਤੇ ਮੌਜੂਦ ਨੋਜਵਾਨਾਂ, ਬਜੁਰਗਾਂ ਨੂੰ ਜਿੰਮ ਵਿੱਚ ਜਾਣ ਲਈ ਪ੍ਰੇਰਿਤ ਵੀ ਕੀਤਾ।

ਰੋਜ਼ਾਨਾ ਖਾਲੀ ਪੇਟ ਟਮਾਟਰ ਦਾ ਜੂਸ ਪੀਣ ਦੇ ਹਨ ਇਹ ਹੈਰਾਨੀਜਨਕ ਫਾਇਦੇ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ!

LEAVE A REPLY

Please enter your comment!
Please enter your name here