ਇਸ ਸਿੱਖ ਬੁੱਧੀਜੀਵੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਚੁੱਕੇ ਸਵਾਲ, ਪੜੋ ਕੀ ਕਿਹਾ
ਚੰਡੀਗੜ੍ਹ: ਸਿੱਖ ਬੁੱਧੀਜੀਵੀ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਨੂੰ ਵੱਡੀ ਤਾਕਤ ਦਿਖਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਵੀ ਇਹ ਦਰਜ ਨਹੀਂ ਕਿ ਅਕਾਲ ਤਖ਼ਤ ਸਾਹਿਬ ਕਿਸੇ ਗੁਰੂ ਨੇ ਬਣਵਾਇਆ ਹੋਵੇ।
ਉਨ੍ਹਾਂ ਕਿਹਾ ਕਿ “ਅਕਾਲ ਤਖ਼ਤ ਸਾਹਿਬ ਸ਼ਬਦ ਇੱਕ ਪੁਸਤਕ ਵਿੱਚ ਛਪਿਆ, ਪਰ 1920 ਤੋਂ ਪਹਿਲਾਂ ਇਹ ਸ਼ਬਦ ਕਿਤੇ ਸਾਹਮਣੇ ਨਹੀਂ ਆਇਆ। ਉਸ ਸਮੇਂ ਤੇਜਾ ਸਿੰਘ ਜਥੇਦਾਰ ਨੂੰ ਅਕਾਲ ਬੁੱਢਾ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਤੋਂ ਬਾਅਦ ਇਸ ਦੀ ਸ਼ੁਰੂਆਤ ਹੋਈ। 1984 ਤੱਕ ਕੋਈ ਜ਼ਿਕਰ ਨਹੀਂ ਸੀ ਤੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਓਹਨਾ ਵੱਲੋਂ ਵਿਰੋਧੀਆਂ ਨੂੰ ਦਬਾਉਣ ਲਈ ਤਖਤ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਗਿਆ।”
ਇਹ ਵੀ ਪੜੋ: ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਸ਼ੋਅ ਦੌਰਾਨ ਹੋਇਆ ਹਮਲਾ
ਇਸ ਤੋਂ ਇਲਾਵਾ ਦਿਲਗੀਰ ਸਿੰਘ ਨੇ ਐਲਾਨ ਕੀਤਾ ਕਿ 1840 ਤੋਂ ਪਹਿਲਾਂ ਤਖ਼ਤ ਸਾਹਿਬ ਦਾ ਕਿਤੇ ਵੀ ਜ਼ਿਕਰ ਨਹੀਂ ਸੀ, ਇਸ ਲਈ ਉਸ ਨੇ ਇਸ ਦਾ ਇਤਿਹਾਸਕ ਨਾਂ ਦੱਸਣ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਦਿਲਗੀਰ ਦਾ ਕਹਿਣਾ ਹੈ ਕਿ “1840 ਵਿੱਚ ਗੁਰਮੁਖ ਸਿੰਘ ਨੇ ਪੁਸਤਕ ਲਿਖੀ ਸੀ ਅਤੇ ਇਸ ਨੂੰ ਪਹਿਲਾਂ ਅਕਾਲ ਬੁੰਗਾ ਕਿਹਾ ਜਾਂਦਾ ਸੀ। ਜੇਕਰ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੋਈ ਤਖਤ ਨਹੀਂ ਸੀ ਤਾਂ ਇਹ ਅਕਾਲ ਤਖਤ ਕਿਵੇਂ ਆਇਆ ਅਤੇ ਕੀ ਇਸ ਦੀ ਸ਼ਕਤੀ ਸ਼੍ਰੋਮਣੀ ਕਮੇਟੀ ਕੋਲ ਹੈ, ਜਿਸ ‘ਤੇ ਦਿਲਗੀਰ ਨੇ ਕਈ ਸਵਾਲ ਖੜ੍ਹੇ ਕੀਤੇ ਹਨ।” ਉਹਨਾਂ ਨੇ ਕਿਹਾ ਕਿ ਖਾੜਕੂਆਂ ਨੇ ਇਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਇਸ ਦੀ ਸਿਆਸੀ ਵਰਤੋਂ ਕੀਤੀ ਗਈ।