Sidhu ਦੇ ਮਸਲੇ ਨੂੰ ਸੁਲਝਾਉਣ ਲਈ ਨਵੇਂ DGP ਦੀ ਤਲਾਸ਼ ਸ਼ੁਰੂ, ਪੰਜਾਬ ਸਰਕਾਰ ਨੇ UPSC ਨੂੰ ਭੇਜੇ 10 ਨਾਮ

0
44

ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਮਸਲੇ ਨੂੰ ਸੁਲਝਾਉਣ ਲਈ ਨਵੇਂ ਡੀਜੀਪੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਸ ਸੰਬੰਧ ਵਿੱਚ ਯੂਪੀਐਸਸੀ ਨੂੰ ਇੱਕ ਪੈਨਲ ਭੇਜਿਆ ਹੈ, ਜਿਸ ਵਿੱਚ ਸਿਧਾਰਥ ਚਟੋਪਾਧਿਆਏ ਸਮੇਤ 10 ਸੀਨੀਅਰ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। ਦੱਸ ਦਈਏ ਕਿ, ਸਿੱਧੂ ਦੇ ਅਸਤੀਫੇ ਦਾ ਮਸਲਾ ਫਿਲਹਾਲ ਉਲਝਿਆ ਹੋਇਆ ਹੈ। ਸਿੱਧੂ ਅਤੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿੱਚ ਵੀਰਵਾਰ ਨੂੰ 2 ਘੰਟੇ ਤੱਕ ਚੱਲੀ ਬੈਠਕ ਵਿੱਚ ਸਹਿਮਤੀ ਨਹੀਂ ਬਣੀ। ਪ੍ਰਦੇਸ਼ ਕਾਂਗਰਸ ਅਤੇ ਸਰਕਾਰ ਦੇ ਵਿੱਚ ਵੱਡੇ ਫੈਸਲਿਆਂ ‘ਤੇ ਤਾਲਮੇਲ ਕਾਇਮ ਕਰਨ ਲਈ ਕਾਂਗਰਸ ਹਾਈਕਮਾਨ ਇੱਕ ਪੈਨਲ ਦਾ ਗਠਨ ਕਰਨ ਜਾ ਰਹੀ ਹੈ। ਇਸ ਪੈਨਲ ਵਿੱਚ ਸੂਬਾ ਪ੍ਰਧਾਨ ਸਿੱਧੂ, ਮੁੱਖ ਮੰਤਰੀ ਚੰਨੀ ਅਤੇ ਹਾਈ ਕਮਾਂਡ ਦਾ ਪ੍ਰਤੀਨਿਧੀ ਸ਼ਾਮਲ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸਿੱਧੂ ਨੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ‘ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਡੀਜੀਪੀ ਸਹੋਤਾ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਉਹ ਬੇਅਦਬੀ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਸਨ। ਉਸ ਨੇ ਹੀ ਦੋ ਸਿੱਖ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਇਸ ਮਾਮਲੇ ਵਿੱਚ ਫਸਾਇਆ ਅਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ।

LEAVE A REPLY

Please enter your comment!
Please enter your name here