ਸਿੱਧੂ ਮੂਸੇਵਾਲਾ ਕੇਸ: ਗਵਾਹੀ ਤੋਂ ਪਹਿਲਾਂ ਛਲਕਿਆ ਮਾਂ ਦਾ ਦਰਦ, ਅੱਜ ਹੋਣੀ ਹੈ ਪਿਤਾ ਦੀ ਗਵਾਹੀ

0
8

ਸਿੱਧੂ ਮੂਸੇਵਾਲਾ ਕੇਸ: ਗਵਾਹੀ ਤੋਂ ਪਹਿਲਾਂ ਛਲਕਿਆ ਮਾਂ ਦਾ ਦਰਦ, ਅੱਜ ਹੋਣੀ ਹੈ ਪਿਤਾ ਦੀ ਗਵਾਹੀ

– ਕਿਹਾ- ਪੁੱਤ ਤੋਂ ਬਿਨਾਂ 3 ਸਾਲ ਪੂਰੇ ਹੋਣ ਨੂੰ, ਪਰਿਵਾਰ ਦੀ ਪਟੀਸ਼ਨ ‘ਤੇ ਕੋਈ ਸੁਣਵਾਈ ਨਹੀਂ ਹੋਈ

ਮਾਨਸਾ, 7 ਫਰਵਰੀ 2025 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ 7 ​​ਫਰਵਰੀ ਨੂੰ ਅਦਾਲਤ ਵਿੱਚ ਪਿਤਾ ਬਲਕਾਰ ਸਿੰਘ ਦੀ ਗਵਾਹੀ ਤੋਂ ਪਹਿਲਾਂ, ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਸਨੇ ਲਿਖਿਆ ਕਿ, ਪੁੱਤ ਤੋਂ ਬਿਨਾਂ ਲਗਭਗ ਤਿੰਨ ਸਾਲ ਹੋ ਗਏ ਹਨ, ਪਰ ਉਸਨੇ ਉਸ ਦੀਆਂ ਚੀਜ਼ਾਂ ਰਾਹੀਂ ਉਸ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਿਆ ਹੈ।

ਇਹ ਵੀ ਪੜ੍ਹੋ: ਹਰਿਆਣਾ ਦੇ ਕਿਸਾਨ ਨੇ ਆਪਣੇ ਵਿਆਹ ਦੇ ਕਾਰਡ ‘ਤੇ ਛਪਵਾਈ ਡੱਲੇਵਾਲ ਦੀ ਫੋਟੋ: ਫੇਰ ਖੁਦ ਹੀ ਸੱਦਾ ਦੇਣ ਪਹੁੰਚਿਆ

ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕਰਦੇ ਲਿਖਿਆ, ”ਪੁੱਤ ਚਾਰ ਮਹੀਨੇ ਨੂੰ ਤਿੰਨ ਸਾਲ ਹੋ ਜਾਣਗੇ ਸਾਨੂੰ ਇੱਕ-ਦੂਜੇ ਤੋਂ ਵਿਛੜਿਆ, ਮੈਂ ਤੇਰੇ ਬਿਨਾਂ ਵੀ ਤੇਰੀਆਂ ਚੀਜ਼ਾਂ ਨਾਲ ਹੀ ਤੇਰਾ ਮੇਰੇ ਨਾਲ ਹੋਣ ਦਾ ਅਹਿਸਾਸ ਜ਼ਿੰਦਾ ਰੱਖਿਆ ਏ, ਪੁੱਤ ਉਡੀਕ ਵੀ ਉਡੀਕ ਉਡੀਕ ਥੱਕ ਗਈ, ਪਤਾ ਨਹੀਂ, ਭਾਰਤੀ ਨਿਆਂ ਪ੍ਰਣਾਲੀ ਦੀਆਂ ਦਹਿਲੀਜ਼ਾਂ ਦੇ ਦਰਵਾਜ਼ੇ ਤੇਰੇ ਜਾਣ ਮਗਰੋਂ ਹੀ ਬਹੁਤੇ ਉੱਚੇ ਹੋ ਗਏ, ਜੋ ਤੇਰੇ ਬੇਕਸੂਰ ਪਰਿਵਾਰ ਦੀ ਇੰਨੇ ਲੰਮੇਂ ਸਮੇਂ ਦੀ ਗੁਹਾਰ ਨੂੰ ਸੁਣ ਨਹੀ ਸਕਦੀ, ਪਰ ਪੁੱਤ, ਮੈਂ ਤੇ ਤੇਰੇ ਬਾਪੂ ਜੀ ਦੇ ਕਦਮ ਕਦੇ ਇਹ ਨਹੀਂ ਕਹਿਣਗੇ ਕਿ ਅਸੀ ਥੱਕ ਗਏ ਹਾਂ, ਕੁਝ ਘੜੀ ਬੈਠ ਜਾਇਏ ਆਪਣੇ ਹੱਥਾਂ ਵਿੱਚ ਫੜੀ ਤੇਰੇ ਬੇਕਸੂਰ ਕਿਰਦਾਰ ਨੂੰ ਇਨਸਾਫ ਦੇਣ ਦੀ ਗੁਹਾਰ ਦੀ ਮੰਗ ਨਾਲ ਏਸ ਜੰਗ ਵਿੱਚ ਡਟੇ ਰਹਾਂਗੇ…ਤੇ ਨਾਲ ਨਾਲ ਜਿਵੇਂ ਤੇਰੇ ਸਾਰੇ ਚਾਹੁਣ ਵਾਲਿਆਂ ਨੇ ਕਦੇ ਸਾਨੂੰ ਇਕੱਲੇ ਨਹੀ ਛੱਡਿਆ, ਤੇਰੀ ਕਮੀ ਦਾ ਅਹਿਸਾਸ ਪੂਰਾ ਕਰਦੇ ਹੋਏ ਉਥੇ ਉਥੇ ਆਪਣੀ ਮੌਜੂਦਗੀ ਤੇਰੇ ਗੀਤਾਂ ਨਾਲ ਪੂਰਦੇ ਰਹਾਂਗੇ ਬੇਟਾ।”

ਤੁਹਾਨੂੰ ਦੱਸ ਦੇਈਏ ਕਿ ਅਦਾਲਤ ਨੇ ਬਲਕਾਰ ਸਿੰਘ ਨੂੰ 7 ਫਰਵਰੀ ਨੂੰ ਗਵਾਹੀ ਦੇਣ ਦਾ ਹੁਕਮ ਦਿੱਤਾ ਹੈ। ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਇਨਸਾਫ਼ ਦੀ ਮੰਗ ਕਰਦੇ ਹੋਏ ਲਗਾਤਾਰ ਕਾਨੂੰਨੀ ਲੜਾਈ ਲੜ ਰਿਹਾ ਹੈ। ਚਰਨ ਕੌਰ ਦੀ ਇਹ ਭਾਵੁਕ ਪੋਸਟ ਇਸ ਗੱਲ ਦਾ ਸਬੂਤ ਹੈ ਕਿ ਪਰਿਵਾਰ ਅਜੇ ਵੀ ਆਪਣੇ ਪੁੱਤਰ ਦੀ ਮੌਤ ਦਾ ਸੋਗ ਮਨਾ ਰਿਹਾ ਹੈ, ਪਰ ਇਨਸਾਫ਼ ਲਈ ਲੜਨ ਲਈ ਵੀ ਦ੍ਰਿੜ ਹੈ।

LEAVE A REPLY

Please enter your comment!
Please enter your name here