ਜਿਊਲਰਜ਼ ਦੀ ਦੁਕਾਨ ਤੇ ਚੱਲੀਆਂ ਗੋਲੀਆਂ, ਦੋ ਸੁਨਿਆਰੇ ਭਰਾ ਜ਼ਖਮੀ
ਗੁਰਦਾਸਪੁਰ, 6 ਫਰਵਰੀ 2025 – ਫਤਿਹਗੜ੍ਹ ਚੂੜੀਆਂ ਬੱਸ ਅੱਡੇ ਨਜ਼ਦੀਕ ਲਵਲੀ ਜਿਊਲਰਜ਼ ਦੀ ਦੂਕਾਨ ਤੇ ਦੇਰ ਰਾਤ ਸਵਿਫਟ ਗੱਡੀ ਤੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਕਾਰਨ ਦੋਵੇਂ ਸਨਿਆਰੇ ਭਰਾ ਜਖਮੀ ਹੋ ਗਏ। ਜਿਨਾਂ ਵਿੱਚੋਂ ਇੱਕ ਦਾ ਨਾਮ ਇੰਦਰਜੀਤ ਲਵਲੀ ਅਤੇ ਦੂਸਰੇ ਦਾ ਨਾਮ ਪ੍ਰਿੰਸ ਦਾਲਾ ਦੱਸਿਆ ਜਾ ਰਿਹਾ ਹੈ।
ਦੇਰ ਰਾਤ ਭਾਰੀ ਪੁਲਿਸ ਫੋਰਸ ਸਮੇਤ DSP ਵਿਪਨ ਕੁਮਾਰ ਅਤੇ SHO ਕਿਰਨਦੀਪ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਮੌਕੇ ਤੇ ਮੌਜੂਦ ਲੋਕਾਂ ਅਤੇ ਪੀੜਤ ਦੇ ਪਰਿਵਾਰਿਕ ਮੈਂਬਰਾਂ ਕੋਲੋਂ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਪਹਿਲਾਂ ਹੀ ਜਖਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਲੈ ਜਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਿੱਚ ਅਗਲੇ 1 ਹਫ਼ਤੇ ਤੱਕ ਖੁਸ਼ਕ ਰਹੇਗਾ ਮੌਸਮ, ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਨਹੀਂ
ਉੱਥੇ ਹੀ ਪ੍ਰਤੱਖ ਦਰਸ਼ੀਆਂ ਅਨੁਸਾਰ ਇੱਕ ਹਰਿਆਣਾ ਨੰਬਰ ਦੀ ਸਵਿਫਟ ਗੱਡੀ ਤੇ ਚਾਰ ਨੌਜਵਾਨ ਸਵਾਰ ਸਨ ਜੋ ਅੰਮ੍ਰਿਤਸਰ ਤੋਂ ਸਮਾਨ ਲੈ ਕੇ ਆ ਰਹੇ ਇੰਦਰਜੀਤ ਸਿੰਘ ਲਵਲੀ ਦੇ ਬੇਟੇ ਦਾ ਲੁੱਟਣ ਦੀ ਨੀਅਤ ਨਾਲ ਅੰਮ੍ਰਿਤਸਰ ਬਾਈਪਾਸ ਤੋਂ ਹੀ ਪਿੱਛਾ ਕਰਦੇ ਆ ਰਹੇ ਸਨ ਅਤੇ ਜਦੋਂ ਲੜਕੇ ਨੇ ਦੁਕਾਨ ਤੇ ਆ ਕੇ ਗੱਡੀ ਖੜੀ ਕਰ ਦਿੱਤੀ ਤਾਂ ਪਿੱਛੋਂ ਆ ਰਹੇ ਲੁਟੇਰਿਆਂ ਵੱਲੋਂ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਜਿਸ ਨਾਲ ਦੋਵੇਂ ਸੁਨਿਆਰੇ ਭਰਾ ਜ਼ਖਮੀ ਹੋ ਗਏ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਦਰਜੀਤ ਸਿੰਘ ਲਵਲੀ ਵੱਲੋਂ ਵੀ ਆਪਣੇ ਲਾਇਸੰਸੀ ਅਸਲੇ ਨਾਲ ਹਮਲਾਵਰਾ ਤੇ ਫਾਇਰਿੰਗ ਕੀਤੀ ਗਈ ਜਿਸ ਨਾਲ ਇੱਕ ਹਮਲਾਵਰ ਵੀ ਜ਼ਖਮੀ ਹੋਇਆ ਸੀ ਜਿਸ ਨੂੰ ਉਸਦੇ ਸਾਥੀ ਗੱਡੀ ਵਿੱਚ ਪਾ ਕੇ ਨਾਲ ਲੈ ਗਏ ਹਨ। ਉੱਥੇ ਹੀ ਡੀਐਸਪੀ ਵਿਪਨ ਕੁਮਾਰ ਅਨਸਰ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਏਗਾ।