ਦੁਕਾਨ ਦੀ ਛੱਤ ਡਿੱਗਣ ਕਾਰਨ ਦੁਕਾਨਦਾਰ ਦਾ ਹੋਇਆ ਲੱਖਾਂ ਦਾ ਨੁਕਸਾਨ
ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿੱਚ ਬੀਤੀ ਰਾਤ ਇੱਕ ਮੋਬਾਈਲ ਦੁਕਾਨ ਦੀ ਛੱਤ ਡਿੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਗਗਨ ਮੱਕੜ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ। ਅੱਜ ਸਵੇਰੇ ਜਦੋਂ ਉਸ ਨੇ ਆਪਣੀ ਦੁਕਾਨ ਖੋਲ੍ਹੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਦੀ ਛੱਤ ਡਿੱਗ ਗਈ ਸੀ, ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਹਾਥਰਸ ਸਤਿਸੰਗ ਹਾਦਸਾ – ਮੁੱਖ ਦੋਸ਼ੀ 14 ਦਿਨਾਂ ਲਈ ਭੇਜਿਆ ਅਲੀਗੜ੍ਹ…
ਉਸ ਨੇ ਦੱਸਿਆ ਕਿ ਕਰੀਬ 30 ਤੋਂ 35 ਮੋਬਾਈਲ, ਲੈਪਟਾਪ ਅਤੇ ਦੁਕਾਨ ਦਾ ਫਰਨੀਚਰ ਟੁੱਟ ਗਿਆ, ਜਿਸ ਕਾਰਨ ਉਸ ਦਾ ਕਰੀਬ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ।









