ਚੰਡੀਗੜ੍ਹ ‘ਚ ‘ਸੈਕਸ ਰੈਕੇਟ’ ਦਾ ਪਰਦਾਫਾਸ਼, ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ
ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਵੀ ‘ਸੈਕਸ ਰੈਕੇਟ’ ਦਾ ਘਿਨੌਣਾ ਜਾਲ ਫੈਲਿਆ ਹੋਇਆ ਹੈ। ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਅੰਨ੍ਹੇਵਾਹ ਚੱਲ ਰਿਹਾ ਹੈ। ਕੁੜੀਆਂ ਦੀਆਂ ਦੇਹਾਂ ਦਾ ਮੁੱਲ ਪਾਇਆ ਜਾ ਰਿਹਾ ਹੈ। ਜਿੱਥੇ ਹੁਣ ਚੰਡੀਗੜ੍ਹ ਪੁਲਿਸ ਨੇ ਬੁੜੈਲ ਸਥਿਤ ਮਹਾਰਾਜਾ ਨਾਮ ਦੇ ਹੋਟਲ ‘ਤੇ ਛਾਪਾ ਮਾਰ ਕੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ । ਛਾਪੇਮਾਰੀ ਦੌਰਾਨ ਪੁਲਿਸ ਨੂੰ ਇੱਥੇ ਤਿੰਨ ਕੁੜੀਆਂ ਮਿਲੀਆਂ। ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਇਹ ਵੀ ਪੜ੍ਹੋ: ਸੀਵਰੇਜ ਨੂੰ ਲੈ ਕੇ 2 ਧਿਰਾਂ ‘ਚ ਹੋਈ ਝੜਪ, ਜ਼ਖਮੀ ਵਿਅਕਤੀ ਨੇ ਹਸਪਤਾਲ ‘ਚ…
ਇਸ ਤੋਂ ਇਲਾਵਾ ਹੋਟਲ ਸੰਚਾਲਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੋਟਲ ਸੰਚਾਲਕ ਦੀ ਪਛਾਣ ਬਨਾਰਸੀ ਪ੍ਰਸਾਦ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਬਨਾਰਸੀ ਪ੍ਰਸਾਦ ਅਤੇ ਤਿੰਨੋਂ ਕੁੜੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਜਿੱਥੇ ਬਨਾਰਸੀ ਪ੍ਰਸਾਦ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ ਤੇ ਤਿੰਨੋਂ ਲੜਕੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ। ਤਿੰਨਾਂ ਲੜਕੀਆਂ ਦੀ ਉਮਰ 25 ਤੋਂ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਫਰਜ਼ੀ ਗਾਹਕ ਭੇਜੇ
ਜਾਣਕਾਰੀ ਮੁਤਾਬਕ ਸਥਾਨਕ ਪੁਲਸ ਨੂੰ ਬੁੱਧਵਾਰ ਸ਼ਾਮ ਨੂੰ ਹੋਟਲ ‘ਚ ਦੇਹ ਵਪਾਰ ਦਾ ਧੰਦਾ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਾਣਕਾਰੀ ਸਹੀ ਹੈ ਜਾਂ ਝੂਠ। ਇਸ ਦਾ ਪਤਾ ਲਗਾਉਣ ਲਈ ਪੁਲਸ ਨੇ ਦੇਰ ਰਾਤ ਇਕ ਫਰਜ਼ੀ ਗਾਹਕ ਨੂੰ ਹੋਟਲ ਭੇਜਿਆ। ਪੁਲਸ ਦੇ ਫਰਜ਼ੀ ਗ੍ਰਾਹਕ ਨੇ ਹੋਟਲ ਪਹੁੰਚ ਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਸ ਨਾਲ ਸੌਦਾ ਤੈਅ ਹੋਣ ਲੱਗਾ। ਭਾਵ, ਪੁਲਿਸ ਗਾਹਕ ਨੂੰ ਸੂਚਨਾ ਸਹੀ ਲੱਗੀ ਅਤੇ ਇਸ ਤੋਂ ਬਾਅਦ, ਉਸ ਦੇ ਨਿਰਦੇਸ਼ਾਂ ‘ਤੇ ਪੁਲਿਸ ਨੇ ਹੋਟਲ ‘ਤੇ ਛਾਪਾ ਮਾਰਿਆ।
ਬਨਾਰਸੀ ਕਾਫੀ ਸਮੇਂ ਤੋਂ ਹੋਟਲ ‘ਚ ਗਲਤ ਕੰਮ ਕਰ ਰਿਹਾ ਸੀ
ਦੱਸਿਆ ਜਾਂਦਾ ਹੈ ਕਿ ਦੋਸ਼ੀ ਬਨਾਰਸੀ ਪ੍ਰਸਾਦ ਨੇ 2009 ‘ਚ ਬੁੜੈਲ ਸਥਿਤ ਮਹਾਰਾਜਾ ਹੋਟਲ ਨੂੰ ਕਿਰਾਏ ‘ਤੇ ਲਿਆ ਸੀ ਅਤੇ ਉਦੋਂ ਤੋਂ ਉਹ ਇੱਥੇ ਹੋਟਲ ਚਲਾ ਰਿਹਾ ਸੀ। ਇਸ ਤੋਂ ਇਲਾਵਾ ਉਹ ਪਿਛਲੇ ਕਾਫੀ ਸਮੇਂ ਤੋਂ ਇਹ ਕੰਮ ਕਰਦਾ ਆ ਰਿਹਾ ਸੀ ਅਤੇ ਬਾਹਰੋਂ ਲੜਕੀਆਂ ਲਿਆ ਕੇ ਉਨ੍ਹਾਂ ਨੂੰ ਗਲਤ ਕੰਮ ਕਰਵਾਉਂਦਾ ਸੀ। ਹੋਟਲ ‘ਚ ਹੋ ਰਹੇ ਇਸ ਗੈਰ-ਕਾਨੂੰਨੀ ਅਤੇ ਗੰਦੇ ਕੰਮ ਕਾਰਨ ਆਲੇ-ਦੁਆਲੇ ਦੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਸਨ।