ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ ਦਾ ਆਯੋਜਨ

0
16
Seminar on drug prevention

ਸੰਗਰੂਰ, 25 ਸਤੰਬਰ 2025 :  ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸੰਗਰੂਰ (Social Security Women and Child Development Department Sangrur) ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮਿੰਨੀ ਆਡੀਟੋਰੀਅਮ ਵਿੱਚ ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ (Seminar on drug prevention) ਦਾ ਆਯੋਜਨ ਕੀਤਾ ਗਿਆ, ਇਸ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

ਸਹਾਇਕ ਕਮਿਸ਼ਨਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਣ ਲਈ ਪ੍ਰੇਰਿਆ

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਟੇਜ ਸਕੱਤਰ ਅਮਰੀਕ ਸਿੰਘ ਨੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਇਹਨਾਂ ਸੈਮੀਨਾਰਾਂ ਬਾਰੇ ਜਾਣਕਾਰੀ ਦਿੱਤੀ, ਉਸ ਉਪਰੰਤ ਸਾਬਕਾ ਏਡੀਸੀ ਸੰਗਰੂਰ ਪ੍ਰੀਤਮ ਸਿੰਘ ਜੌਹਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ ।

ਬਾਰਡਰ ਬੈਲਟ ਬਹੁਤ ਜਿਆਦਾ ਨਸ਼ਿਆਂ ਦੀ ਗ੍ਰਿਫਤ ਵਿੱਚ ਹੈ : ਏ. ਡੀ. ਸੀ. ਵਿਜੇ ਸਿਆਲ

ਇਸ ਉਪਰੰਤ ਸਾਬਕਾ ਏ. ਡੀ. ਸੀ. ਵਿਜੇ ਸਿਆਲ ਨੇ ਦੱਸਿਆ ਕਿ ਬਾਰਡਰ ਬੈਲਟ ਬਹੁਤ ਜਿਆਦਾ ਨਸ਼ਿਆਂ ਦੀ ਗ੍ਰਿਫਤ ਵਿੱਚ ਹੈ (The border belt is heavily infested with drugs.) , ਇਸ ਉਪਰੰਤ ਸਮਾਜ ਸੇਵੀ ਮੋਹਨ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੇ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਮੁਹਿਮ ਚਲਾ ਕੇ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ।

ਉੜਾਨ ਆਰਟ ਸੈਂਟਰ ਵੱਲੋਂ ਨਾਟਕ ‘ਸੁਲਗਦੀ ਧਰਤੀ’ ਕੀਤਾ ਗਿਆ ਪੇਸ਼

ਇਸ ਉਪਰੰਤ ਉੜਾਨ ਆਰਟ ਸੈਂਟਰ ਵੱਲੋਂ ਨਾਟਕ ‘ਸੁਲਗਦੀ ਧਰਤੀ’ (The play ‘Burning Earth’) ਪੇਸ਼ ਕੀਤਾ ਗਿਆ, ਗੁਰਪਿਆਰ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ਸਾਰੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਗਿਆ। ਇਸ ਉਪਰੰਤ ਬਠਿੰਡਾ ਦੇ ਮੀਤ ਹਰਮੀਤ ਵੱਲੋਂ ਬਹੁਤ ਸੁੰਦਰ ਗੀਤ ਪੇਸ਼ ਕੀਤਾ ਗਿਆ, ਡਾ ਅਵਿਨਾਸ਼ ਰਾਣਾ (ਪ੍ਰੋਜੈਕਟ ਡਾਇਰੈਕਟਰ ਐਚਆਈਵੀ ਏਡਸ ਟੀ ਆਈ) ਨੇ ਕਿਹਾ ਕਿ ਜੇਕਰ ਸਮਾਜ, ਸਰਕਾਰਾਂ ਅਤੇ ਆਵਾਮ ਕਿਸੇ ਕੁਰੀਤੀ ਨੂੰ ਖਤਮ ਕਰਨ ਉਤੇ ਲੱਗਦਾ ਹੈ ਤਾਂ ਉਹ ਕੁਰੀਤੀ ਹੌਲੀ ਹੌਲੀ ਖਤਮ ਹੋ ਜਾਂਦੀ ਹੈ, ਅੱਜ ਸਾਨੂੰ ਸਾਰਿਆਂ ਨੂੰ ਨਸ਼ਿਆਂ ਦੀ ਇਸ ਕੁਰੀਤੀ ਨੂੰ ਖਤਮ ਕਰਨ ਲਈ ਇੱਕ ਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ ।

ਇੱਕ ਐਲ. ਈ. ਡੀ. ਸਕਰੀਨ ਵਾਲੀ ਵੈਨ ਜਿਲਾ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ਾ ਮੁਕਤੀ ਲਈ ਕਰੇਗੀ ਪ੍ਰਚਾਰ

ਇਸ ਮੌਕੇ ਡਾ. ਲਵਲੀਨ ਕੌਰ (ਡੀ. ਐਸ. ਐਸ. ਓ. ਸੰਗਰੂਰ) (Dr. Loveleen Kaur (D. S. S. O. Sangrur) ਨੇ ਕਿਹਾ ਕਿ ਇਸਤਰੀ ਅਤੇ ਵਾਲ ਵਿਕਾਸ ਵਿਭਾਗ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਮਾਗਮ ਕਰਵਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਇੱਕ ਐਲ. ਈ. ਡੀ. ਸਕਰੀਨ ਵਾਲੀ ਵੈਨ ਜਿਲਾ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ਾ ਮੁਕਤੀ ਲਈ ਪ੍ਰਚਾਰ ਕਰੇਗੀ, ਇਸ ਵੈਨ ਦੀ ਸਕਰੀਨ ਉੱਪਰ ਨਸ਼ਿਆਂ ਨਾਲ ਸੰਬੰਧਿਤ ਸ਼ਾਰਟ ਵੀਡੀਓਜ ਚਲਾਈਆਂ ਜਾਣਗੀਆਂ ।

ਅਸਿਸਟੈਂਟ ਕਮਿਸ਼ਨਰ ਸੰਗਰੂਰ ਨੇ ਕੀਤਾ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਣ ਦੇ ਲਈ ਪ੍ਰੇਰਤ

ਸਮਾਗਮ ਦੇ ਮੁੱਖ ਮਹਿਮਾਨ ਲਵਪ੍ਰੀਤ ਸਿੰਘ ਪੀ. ਸੀ. ਐਸ. (ਅਸਿਸਟੈਂਟ ਕਮਿਸ਼ਨਰ) ਸੰਗਰੂਰ (Lovepreet Singh P. C. S. (Assistant Commissioner) Sangrur) ਨੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਣ ਦੇ ਲਈ ਪ੍ਰੇਰਤ ਕੀਤਾ । ਉਹਨਾਂ ਨੇ ਆਏ ਹੋਏ ਸਾਰੇ ਨੌਜਵਾਨਾਂ ਨੂੰ ਅਤੇ ਸਰੋਤਿਆਂ ਨੂੰ ਨਸ਼ਾ ਮੁਕਤੀ ਲਈ ਸੌਹ ਚੁਕਾਈ ਅਤੇ ਉਨਾਂ ਵੱਲੋਂ ਐਲ. ਈ. ਡੀ. ਵੈਨ ਨੂੰ ਝੰਡੀ ਵੀ ਦਿੱਤੀ ਗਈ । ਇਸ ਉਪਰੰਤ ਆਏ ਹੋਏ ਸਾਰੇ ਮੈਂਬਰਾਂ ਨੂੰ ਜ਼ਿਲਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਅਤੇ ਸੀਨੀਅਰ ਸਿਟੀਜਨ ਆਗੂ ਸ਼੍ਰੀ ਰਾਜ ਕੁਮਾਰ ਅਰੋੜਾ, ਅਮਰੀਕ ਸਿੰਘ ਕਲੋਦੀ, ਦਲਜੀਤ ਸਿੰਘ, ਜਸਵੀਰ ਸਿੰਘ ਗੁਰਸੇਵਕ ਸਿੰਘ, ਜਸਵੀਰ ਸਿੰਘ ਜੱਸੀ, ਆਦਿ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਸਨ ।

Read More : ਕਿਸਾਨ ਮਜ਼ਦੂਰ ਮੋਰਚਾ ਤੇ SKM (ਗੈਰ-ਸਿਆਸੀ) ਵੱਲੋਂ 3 ਫੌਜਦਾਰੀ ਕਾਨੂੰਨਾਂ ‘ਤੇ ਕਰਵਾਇਆ ਗਿਆ ਸੈਮੀਨਾਰ

LEAVE A REPLY

Please enter your comment!
Please enter your name here