ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ

0
26
Guru Tegh Bahadur Ji

ਪਟਿਆਲਾ, 10 ਨਵੰਬਰ 2025 : ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ (Jagat Guru Nanak Dev Punjab State Open University) ਪਟਿਆਲਾ ਦੇ ਮਾਣਯੋਗ ਵਾਈਸ- ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ (Seminar) ਕਰਵਾਇਆ ਗਿਆ ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਬੇਮਿਸਾਲ ਘਟਨਾ ਹੈ  : ਰਜਿਸਟਰਾਰ

ਇਸ ਮੌਕੇ ਪ੍ਰੋ. (ਡਾ.) ਰਤਨ ਸਿੰਘ, ਵਾਈਸ ਚਾਂਸਲਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਅਤੁੱਲ ਯੋਗਦਾਨ ਦੀ ਪ੍ਰਤੀਕ ਹੈ। ਪ੍ਰੋ. (ਡਾ.) ਬਲਜੀਤ ਸਿੰਘ ਖਹਿਰਾ ਰਜਿਸਟਰਾਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਬੇਮਿਸਾਲ ਘਟਨਾ ਹੈ, ਜੋ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਧਰਮ ਯੁੱਧ ਦਾ ਪ੍ਰਤੀਕ ਹੈ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ (Guru Nanak Sahib) ਦੇ ਘਰ ਦਾ ਸਿਧਾਂਤ ਸਿਰਫ਼ ਆਪਣੇ ਲਈ ਨਹੀਂ, ਸਗੋਂ ਦੂਸਰਿਆਂ ਦੇ ਧਰਮ ਤੇ ਆਜ਼ਾਦੀ ਦੀ ਰੱਖਿਆ ਲਈ ਕੁਰਬਾਨੀ ਦੇਣਾ ਵੀ ਸਿਖਾਉਂਦਾ ਹੈ। ਪ੍ਰੋ. (ਡਾ.) ਕੰਵਲਵੀਰ ਸਿੰਘ ਢੀਂਡਸਾ, ਕੰਟਰੋਲਰ ਪ੍ਰੀਖਿਆਵਾਂ ਨੇ ਗੁਰੂ ਸਾਹਿਬ ਦੀ ਜ਼ਿੰਦਗੀ, ਉਨ੍ਹਾਂ ਦੇ ਆਦਰਸ਼ ਅਤੇ ਬਲਿਦਾਨ ਦੇ ਸੰਦੇਸ਼ ਬਾਰੇ ਜਾਣਕਾਰੀ ਦਿੱਤੀ ।

ਸਮਾਗਮ ਦੌਰਾਨ ਕਿਸ ਕਿਸ ਨੂੰ ਕੀਤਾ ਗਿਆ ਸਨਮਾਨਤ

‘ਯੂਨੀਵਰਸਿਟੀ ਦੇ ਲਰਨਰ ਸਪੋਰਟ ਸੈਂਟਰਾਂ (‘University Learner Support Centers’) ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆ ਉਹਨਾਂ ਦਾ ਸਨਮਾਨ ਕੀਤਾ ਗਿਆ । ਪ੍ਰੋ. (ਡਾ.) ਰਤਨ ਸਿੰਘ ਵਾਈਸ-ਚਾਂਸਲਰ ਨੇ ਕਿਹਾ ਕਿ ਇਹ ਲਰਨਰ ਸਪੋਰਟ ਸੈਂਟਰ ਓਪਨ ਐਜੂਕੇਸ਼ਨ ਦੇ ਪ੍ਰਸਾਰ ਲਈ ਸ਼ਲਾਘਾਯੋਗ ਯਤਨ ਕਰ ਰਹੇ ਹਨ ।

ਸਮਾਰੋਹ ਦੌਰਾਨ ਹਾਜ਼ਰ ਰਹੇ ਲਰਨਰ ਸਪੋਰਟ ਸੈਂਟਰਾਂ ਸੰਤ ਕਬੀਰ ਕਾਲਜ, ਜ਼ੀਰਾ, ਫਿਰੋਜ਼ਪੁਰ; ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ, ਬਰਨਾਲਾ; ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ, ਤਰਨਤਾਰਨ ਆਰੀਆਭੱਟ ਕਾਲਜ, ਬਰਨਾਲਾ; ਯੂਨੀਵਰਸਲ ਕਾਲਜ, ਪਾਤੜਾਂ, ਪਟਿਆਲਾ; ਮਾਤਾ ਸੀਤੋ ਦੇਵੀ ਕਾਲਜ ਆਫ਼ ਐਜੂਕੇਸ਼ਨ, ਕੋਟ ਧਰਮੂ, ਮਾਨਸਾ; ਪਾਈਨ ਗਰੋਵ ਗਰੁੱਪ ਆਫ਼ ਇੰਸਟੀਚਿਊਟ, ਬੱਸੀ ਪਠਾਣਾ, ਫਤਿਹਗੜ੍ਹ ਸਾਹਿਬ; ਮਦਰ ਇੰਡੀਆ ਕਾਲਜ ਆਫ਼ ਐਜੂਕੇਸ਼ਨ, ਨਿਆਲ ਪਾਤੜਾਂ, ਪਟਿਆਲਾ; ਕ੍ਰਿਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ, ਬੁਢਲਾਡਾ, ਮਾਨਸਾ; ਪੰਜਾਬ ਡਿਗਰੀ ਕਾਲਜ, ਮਹਿਮੂਆਣਾ, ਫਰੀਦਕੋਟ, ਸੰਤ ਸਿਪਾਹੀ ਕਾਲਜ, ਜਲੰਧਰ ਨੂੰ ਸਨਮਾਨਿਤ ਕੀਤਾ ਗਿਆ ।

Read More : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ

LEAVE A REPLY

Please enter your comment!
Please enter your name here