ਪਟਿਆਲਾ 12 ਅਗਸਤ 2025 : ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ (Director Dairy Development Department Punjab) ਕੁਲਦੀਪ ਸਿੰਘ ਦੀ ਗਤੀਸ਼ੀਲ ਅਗਵਾਈ ਵਿੱਚ ਅਤੇ ਦਲਬੀਰ ਕੁਮਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਟਿਆਲਾ ਦੇ ਯਤਨ ਸਦਕਾ ਜਿਲ੍ਹੇ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਤਿਹ ਕਰਨ ਲਈ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ । ਇਨ੍ਹਾਂ ਸਕੀਮਾਂ ਵਿੱਚ ਡੇਅਰੀ ਧੰਦੇ ਲਈ 4 ਹਫਤਿਆਂ ਦਾ ਵੱਖਰਾ ਡੇਅਰੀ ਉਦਮ ਸਿਖਲਾਈ ਕੋਰਸ ਡੇਅਰੀ ਕਿਸਾਨਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ ।
ਇਸ ਸਿਖਲਾਈ ਕੋਰਸ (Training courses) ਦੌਰਾਨ ਡੇਅਰੀ ਫਾਰਮਿੰਗ ਸੂਰੁ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸ਼ੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ. ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰ ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ ਅਤੇ ਪਰਾਲੀ ਦੀ ਯੂਰੀਆ ਟਰੀਟਮੈਂਟ ਦਾ ਪ੍ਰੈਕੀਟਕਲ ਕਰਵਾਉਣ ਬਾਰੇ ਤੇ ਸੰਤੁਲਿਤ ਪਸੂ ਖੁਰਾਕ ਤਿਆਰ ਕਰਨ, ਸਾਫ ਦੁੱਧ ਪੈਦਾ ਕਰਨ, ਦੁੱਧ ਦੀ ਮਾਰਕਿੰਟਿਗ ਕਰਨ ਤੇ ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ।
ਇਸ ਸਕੀਮ ਤਹਿਤ ਮਿਤੀ 18/08/2025 ਤੋਂ ਚਾਰ ਹਫਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉਦਮ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ(ਲੁਧਿਆਣਾ) ਅਤੇ ਸੰਗਰੂਰ ਵਿਖੇ ਸੁਰੂ ਕੀਤਾ ਜਾ ਰਿਹਾ ਹੈ, ਜਿਸਦੀ ਜਨਰਲ ਜਾਤੀ ਲਈ ਫੀਸ 5000/- ਰੁਪਏ ਅਤੇ ਅਨੁਸੂਚਿਤ ਜਾਤੀ ਲਈ 4000 ਰੁਪਏ ਹੈ । ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ ਮਿਤੀ 13/08/2025 ਨੂੰ ਸਵੇਰੇ 10 ਵਜੇ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ( ਜਿਲ੍ਹਾ ਲੁਧਿਆਣਾ) ਅਤੇ ਸੰਗਰੂਰ ਵਿਖੇ ਕੀਤੀ ਜਾਣੀ ਹੈ ।
ਸਿਖਲਾਈ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ ਹੈ ਅਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ। ਸਿਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 55 ਸਾਲ ਹੈ ਅਤੇ ਲਾਭਪਾਤਰੀ ਕੋਲ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ । ਲਾਭਪਾਤਰੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਟਿਆਲਾ, ਕੁਆਟਰ ਨੰ. 313-321, ਬਲਾਕ-1, ਘਲੋੜੀ ਗੇਟ, ਪਟਿਆਲਾ ਪਾਸੋਂ 100 ਪ੍ਰਾਸਪੈਕਟ ਪ੍ਰਾਪਤ ਕਰਕੇ ਕਾਊਸਲਿੰਗ/ਚੋਣ ਦੀ ਮਿਤੀ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਚਾਹਵਾਨ ਫੋਨ ਨੰ. 81461-00543 ਸੰਪਰਕ ਕਰ ਸਕਦੇ ਹਨ ।
Read More : ਆਰਸੇਟੀ ਪਟਿਆਲਾ ‘ਚ 31 ਦਿਨਾਂ ਦੀ ਡੇਅਰੀ ਫਾਰਮਿੰਗ ਟ੍ਰੇਨਿੰਗ ਸ਼ੁਰੂ