ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਸਬੰਧੀ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ 07 ਮਈ 2025 ਤੋਂ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ,ਗੁਰਪ੍ਰੀਤ ਸਿੰਘ ਥਿੰਦ ਨੇ ਸਾਂਝੀ ਕੀਤੀ।
ਟਰੰਪ ਨੇ ਅਮਰੀਕਾ ਤੋਂ ਬਾਹਰ ਬਣਨ ਵਾਲੀਆਂ ਫਿਲਮਾਂ ‘ਤੇ 100% ਟੈਰਿਫ ਲਗਾਉਣ ਦਾ ਕੀਤਾ ਐਲਾਨ
ਉਨ੍ਹਾਂ ਦੱਸਿਆ ਕਿ ਇਸ ਯਾਤਰਾ ਅਧੀਨ ਜ਼ਿਲ੍ਹੇ ਦੇ ਸਾਰੇ ਪਿੰਡ ਕਵਰ ਕੀਤੇ ਜਾਣਗੇ ਅਤੇ ਹਰ ਰੋਜ਼ ਹਰੇਕ ਹਲਕੇ ਦੇ ਤਕਰੀਬਨ 3 ਪਿੰਡਾਂ ਵਿੱਚ ਇਹ ਯਾਤਰਾ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰੇਗੀ। ਇਸ ਲਈ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਆਪੋ-ਆਪਣੀ ਸਬ ਡਵੀਜ਼ਨ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਸਬੰਧਤ ਪਿੰਡਾਂ ਵਿੱਚ ਸੰਬਧਤ ਐਸ.ਐਚ.ਓ., ਸਬੰਧਤ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਖੇ 07 ਮਈ 2025 ਨੂੰ ਪਿੰਡ ਰਹੂੜਿਆਂਵਾਲੀ, ਗੋਨਿਆਣਾ ਅਤੇ ਬਰਕੰਦੀ, 8 ਮਈ 2025 ਨੂੰ ਪਿੰਡ ਥਾਂਦੇਵਾਲਾ, ਸੰਗੂਧੌਣ ਅਤੇ ਭੁੱਲਰ, 09 ਮਈ 2025 ਨੂੰ ਉਦੇਕਰਨ, ਚੌਂਤਰਾ ਅਤੇ ਚੜ੍ਹੇਵਾਨ, 10 ਮਈ 2025 ਨੂੰ ਝਬੇਲਵਾਲੀ, ਕੋਟਲੀ ਸੰਘਰ ਅਤੇ ਹਰਾਜ, 11 ਮਈ 2025 ਨੂੰ ਵੜਿੰਗ, ਸਰਾਏਨਾਗਾ ਅਤੇ ਖੋਖਰ, 12 ਮਈ 2025 ਨੂੰ ਡੋਡਾਂਵਾਲੀ, ਚੱਕਗਾਂਧਾ ਸਿੰਘਵਾਲਾ ਅਤੇ ਤਖਤਮਲਾਨਾ, 13 ਮਈ 2025 ਨੂੰ ਬਾਜਾ ਮਰਾੜ, ਚੱਕ ਬਾਜਾ ਮਰਾੜ ਅਤੇ ਵੱਟੂ, 14 ਮਈ 2025 ਨੂੰ ਮੋਤਲੇ ਵਾਲਾ, ਚੱਕ ਮੋਤਲੇ ਵਾਲਾ ਅਤੇ ਮਰਾੜਕਲਾਂ, 15 ਮਈ 2025 ਨੂੰ ਸੰਘਰਾਣਾ, ਸੱਕਾਂਵਾਲੀ ਅਤੇ ਲੁਬਾਣਿਆਂਵਾਲੀ, 16 ਮਈ 2025 ਜੰਡੋਕੇ, ਬੁੱਢੀਮਲ ਅਤੇ ਡੋਹਕ ਅਤੇ 17 ਮਈ 2025 ਨੂੰ ਵੰਘਲ, ਸੀਰਵਾਲੀ ਅਤੇ ਮਾਨ ਸਿੰਘ ਵਾਲਾ ਵਿਖੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਤਰ੍ਹਾਂ ਹੀ ਬਲਾਕ ਮਲੋਟ ਵਿਖੇ 07 ਮਈ 2025 ਨੂੰ ਔਲਖ, ਭੰਗਚੜੀ ਅਤੇ ਦਾਨੇਵਾਲਾ, 08 ਮਈ 2025 ਨੂੰ ਈਨਾਖੇੜਾ, ਘੁਮਿਆਰ ਖੇੜਾ ਅਤੇ ਝੋਰੜ, 09 ਮਈ 2025 ਨੂੰ ਮੱਲਵਾਲਾ, ਖੁੰਨਣਕਲਾਂ ਅਤੇ ਲਖਮੀਰੇ ਆਣਾ, 10 ਮਈ 2025 ਨੂੰ ਨਵਾਂ ਪਿੰਡ ਮਲੋਟ, ਫੂਲੇਵਾਲਾ ਅਤੇ ਸ਼ੇਰਗੜ੍ਹ, 11 ਮਈ 2025 ਨੂੰ ਢਾਣੀ ਗੁਰੂ ਕੇ ਆਸਲ, ਕਟੋਰੇਵਾਲਾ ਅਤੇ ਮਲੋਟ ਪਿੰਡ, 12 ਮਈ 2025 ਨੂੰ ਸਾਉਂਕੇ, ਤਰਖਾਣ ਵਾਲਾ ਅਤੇ ਸ਼ੇਖੂ, 13 ਮਈ ਨੂੰ ਉੜਾਂਗ, ਬਾਂਮ ਤੇ ਚੱਕ ਚਿੱਬੜਾਂਵਾਲੀ, 14 ਮਈ 2025 ਨੂੰ ਥੇੜ੍ਹੀ, ਫੱਕਰਸਰ ਤੇ ਕਿੰਗਰਾ, 15 ਮਈ ਨੂੰ ਅਬੁਲ ਖੁਰਾਣਾ, ਰੱਥੜੀਆਂ ਅਤੇ ਘੱਗਾ ਅਤੇ 16 ਮਈ ਨੂੰ ਮਦਰੱਸਾ, ਚੱਕ ਮਦਰੱਸਾ ਅਤੇ ਨੰਦਗੜ੍ਹ ਵਿਖੇ ‘ਨਸ਼ਾ ਮੁਕਤੀ ਯਾਤਰਾ’ ਅਧੀਨ ਕੈਂਪ ਲਗਾਏ ਜਾਣਗੇ।
ਬਲਾਕ ਗਿੱਦੜਬਾਹਾ ਵਿਖੇ 09 ਮਈ 2025 ਨੂੰ ਖਿੜਕੀਆਂ ਵਾਲਾ, ਭੁੱਟੀਵਾਲਾ ਅਤੇ ਹਰੀਕੇ ਕਲਾਂ, 10 ਮਈ ਨੂੰ ਕੋਠੇ ਦਸ਼ਮੇਸ਼ ਨਗਰ, ਸਾਹਿਬਚੰਦ ਅਤੇ ਚੋਟੀਆਂ, 11 ਮਈ ਨੂੰ ਪਿੰਡ ਬਬਾਣੀਆਂ, ਗੁਰੂਸਰ ਅਤੇ ਬਾਦੀਆਂ, 12 ਮਈ ਨੂੰ ਮਧੀਰ, ਸ਼ੇਖ ਅਤੇ ਰਖਾਲਾ, 13 ਮਈ ਨੂੰ ਹੁਸਨਰ, ਭਾਰੂ ਅਤੇ ਦੌਲਾ, 14 ਮਈ ਨੂੰ ਖੁੰਨਣ ਖੁਰਦ, ਦੂਹੇਵਾਲਾ, ਚੱਕ ਗਿਲਜੇਵਾਲਾ, 15 ਮਈ ਨੂੰ ਬੁੱਟਰ ਬਖੂਹਾਂ, ਕੋਟਭਾਈ ਅਤੇ ਕੋਠੋ ਹਿੰਮਤਪੁਰਾ ਅਤੇ 16 ਮਈ ਨੂੰ ਭਲਾਈਆਣਾ, ਕੋਟਲੀ ਅਬਲੂ ਅਤੇ ਮੱਲਣ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸੇ ਤਰ੍ਹਾਂ ਹੀ ਬਲਾਕ ਲੰਬੀ ਦੇ ਪਿੰਡਾਂ ਵਿਖੇ 07 ਮਈ 2025 ਨੂੰ ਸਹਿਣਾਖੇੜਾ, ਮਨੀਆਂਵਾਲਾ ਅਤੇ ਫਤੂਹੀਖੇੜਾ, 08 ਮਈ ਨੂੰ ਆਧਨੀਆਂ, ਮਾਹੂਆਣਾ ਤੇ ਤਪਾਖੇੜਾ, 09 ਮਈ ਨੂੰ ਲੰਬੀ, ਖਿਓਵਾਲੀ ਤੇ ਭਾਗੂ, 10 ਮਈ ਨੂੰ ਛਾਪਿਆਂਵਾਲੀ, ਕੋਲਿਆਂਵਾਲੀ ਅਤੇ ਬੁਰਜਾਂ, 11 ਮਈ ਨੂੰ ਆਲਮਵਾਲਾ, ਅਸਪਾਲ ਅਤੇ ਬੋਦੀਵਾਲਾ, 13 ਮਈ ਨੂੰ ਚੰਨੂ, ਲਾਲਬਾਈ ਅਤੇ ਦੌਲਾ ਅਤੇ 15 ਮਈ ਨੂੰ ਬੀਦੋਵਾਲੀ, ਮਾਨ ਅਤੇ ਬਾਦਲ ਵਿਖੇ ‘ਨਸ਼ਾ ਮੁਕਤੀ ਯਾਤਰਾ’ਦਾ ਆਯੋਜਨ ਕੀਤਾ ਜਾਵੇਗਾ।