SC Scholarship Case : CBI ਨੂੰ ਸਾਰੇ ਦਸਤਾਵੇਜ਼ ਉਪਲੱਬਧ ਕਰਵਾਏਗੀ ਪੰਜਾਬ ਸਰਕਾਰ

0
75

ਚੰਡੀਗੜ੍ਹ : ਪੰਜਾਬ ‘ਚ SC ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਚ ਹੋਏ ਘਪਲੇ ਦੀ CBI ਜਾਂਚ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀ ਤਿਆਰੀ ਪੂਰੀ ਕਰ ਲਈ ਹੈ। ਸੂਬਾ ਸਰਕਾਰ ਨਾ ਸਿਰਫ ਜਾਂਚ ‘ਚ ਸਹਿਯੋਗ ਕਰੇਗੀ ਸਗੋਂ ਸਾਰੇ ਦਸਤਾਵੇਜ਼ ਵੀ CBI ਨੂੰ ਉਪਲਬਧ ਕਰਵਾਏਗੀ। ਵੀਰਵਾਰ ਨੂੰ ਆਲਾ ਅਧਿਕਾਰੀਆਂ ਦੀ ਬੈਠਕ ‘ਚ ਇਸ ਮੁੱਦੇ ‘ਤੇ ਵਿਆਪਕ ਸਲਾਹ ਮਸ਼ਵਰਾ ਕਰ CBI ਨੂੰ ਜਵਾਬ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਯਾਦ ਹੋਵੇ ਕਿ ਕੇਂਦਰੀ ਸਮਾਜਿਕ ਨਿਆਂ ਅਤੇ ਆਧਿਕਾਰਤਾ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸਕਾਲਰਸ਼ਿਪ ਘੋਟਾਲੇ ਦੀ CBI ਜਾਂਚ ਕਰਵਾਏ ਜਾਣ ਦੀ ਜਾਣਕਾਰੀ ਦਿੱਤੀ ਸੀ।

ਪੰਜਾਬ ਸਰਕਾਰ ਦੇ ਉੱਚ ਦਰਜੇ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਸਰਕਾਰ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਸਕਾਲਰਸ਼ਿਪ ਦਾ ਮਸਲਾ ਲੰਬੇ ਸਮਾਂ ਤੋਂ ਕੇਂਦਰ ਸਰਕਾਰ ਦੇ ਕੋਲ ਚੁੱਕਿਆ ਜਾ ਰਿਹਾ ਸੀ। ਕੁਝ ਕਾਲਜਾਂ ਵੱਲੋਂ ਗਲਤ ਦਸਤਾਵੇਜਾਂ ਦੇ ਜ਼ਰੀਰੇ ਸਕਾਲਰਸ਼ਿਪ ਦਾ ਪੈਸਾ ਲਿਆ ਗਿਆ ਸੀ। ਜਾਂਚ ‘ਚ ਜਦੋਂ ਇਹ ਸਾਹਮਣੇ ਆਇਆ ਤਾਂ ਸੂਬਾ ਸਰਕਾਰ ਨੇ ਸਖਤ ਰੁਖ਼ ਅਪਣਾਉਂਦੇ ਹੋਏ ਸਬੰਧਿਤ ਕਾਲਜ਼ਾਂ ਤੋਂ ਨਾ ਸਿਰਫ ਰਿਕਵਰੀ ਕੀਤੀ, ਸਗੋਂ 9 ਫੀਸਦੀ ਵਿਆਜ ਅਲੱਗ ਤੋਂ ਵਸੂਲਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਂਚ ‘ਚ ਸਹਿਯੋਗ ਕਰਾਂਗੇ ਅਤੇ CBI ਨੂੰ ਸਾਰੇ ਦਸਤਾਵੇਜ਼ ਵੀ ਉਪਲੱਬਧ ਕਰਵਾਂਗੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ‘ਚ SC ਸਕਾਲਰਸ਼ਿਪ ਸਕੀਮ ‘ਚ ਵੱਡੇ ਪੈਮਾਨੇ ‘ਤੇ ਘਪਲੇਬਾਜ਼ੀ ਹੋਈ ਸੀ ਅਤੇ CBI ਨੂੰ ਉਸਦੀ ਵੀ ਜਾਂਚ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here