ਐੱਸ. ਡੀ. ਐੱਮ.ਨੇ ਸੁਨਾਮ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ

0
13
Sub-Divisional Magistrate

ਸੁਨਾਮ, 18 ਅਕਤੂਬਰ 2025 : ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪ-ਮੰਡਲ ਮੈਜਿਸਟਰੇਟ (Sub-Divisional Magistrate) ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ (Assembly constituency Sunam) ਦੇ 9 ਹੜ੍ਹ ਪੀੜਤਾਂ ਨੂੰ ਕੈਬਨਿਟ ਮੰਤਰੀ ਅਰੋੜਾ ਦੇ ਦਫਤਰ ਵਿਖੇ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ । ਇਹਨਾਂ ਹੜ੍ਹ ਪੀੜਤਾਂ ਵਿੱਚ ਪਿੰਡ ਉਭਾਵਾਲ ਦੇ ਜੀਤ ਸਿੰਘ ਤੇ ਨਿਰਮਲ ਸਿੰਘ, ਪਿੰਡ ਬਹਾਦਰਪੁਰ ਦੇ ਲਾਭ ਸਿੰਘ, ਪਿੰਡ ਦੁੱਗਾਂ ਦੇ ਗੁਲਜ਼ਾਰ ਸਿੰਘ ਤੇ ਚਮਕੌਰ ਸਿੰਘ ਅਤੇ ਪਿੰਡ ਕੁੰਨਰਾਂ ਦੇ ਕੁਲਜੀਤ ਸਿੰਘ, ਗੁਲਜ਼ਾਰ ਸਿੰਘ, ਪਰਮਜੀਤ ਕੌਰ ਅਤੇ ਸੁਖਦੀਪ ਸਿੰਘ ਸ਼ਾਮਲ ਹਨ ।

ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਕਾਰਨ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ : ਐੱਸ. ਡੀ. ਐੱਮ.

ਇਸ ਮੌਕੇ ਐੱਸ. ਡੀ. ਐੱਮ. ਵਾਲੀਆ (S. D. M. Walia) ਨੇ ਦੱਸਿਆ ਕਿ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਕਾਰਨ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਦੀ ਮਦਦ ਲਈ ਪਾਰਦਰਸ਼ੀ ਤਰੀਕੇ ਨਾਲ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਕੋਈ ਵੀ ਪੀੜਤ ਪਰਿਵਾਰ ਮਦਦ ਤੋਂ ਵਾਂਝਾ ਨਾ ਰਹੇ ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਪੂਰੀ ਸਹਾਇਤਾ ਬਣਾਈ ਜਾ ਰਹੀ ਹੈ ਯਕੀਨੀ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਪੂਰੀ ਸਹਾਇਤਾ (Full assistance to flood victims) ਯਕੀਨੀ ਬਣਾਈ ਜਾ ਰਹੀ ਹੈ ਅਤੇ ਜਿੱਥੇ ਵੀ ਜਿਸ ਵੀ ਕਿਸਮ ਦੀ ਲੋੜ ਹੈ, ਉਹ ਸਰਕਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ । ਐੱਸ. ਡੀ. ਐੱਮ. ਨੇ ਇਹ ਵੀ ਦੱਸਿਆ ਕਿ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜਿਨ੍ਹਾਂ ਮਾਮਲਿਆਂ ਦੀ ਤਸਦੀਕ ਪ੍ਰਕਿਰਿਆ ਪੂਰੀ ਹੋ ਰਹੀ ਹੈ, ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਦਿੱਤੇ ਜਾ ਰਹੇ ਹਨ । ਇਸ ਮੌਕੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਤੇ ਹਲਕਾ ਸੁਨਾਮ ਦੇ ਸੰਗਠਨ ਇੰਚਾਰਜ ਅਵਤਾਰ ਸਿੰਘ ਈਲਵਾਲ, ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਦਰਸ਼ਨ ਸਿੰਘ ਦੁੱਗਾਂ, ਵਿੱਕੀ ਸਰਪੰਚ ਕੁੰਨਰਾਂ, ਸੰਦੀਪ ਜਿੰਦਲ ਬਲਾਕ ਪ੍ਰਧਾਨ ਸੁਨਾਮ, ਪੀ. ਏ. ਸੰਜੀਵ ਸੰਜੂ ਹਾਜ਼ਰ ਸਨ ।

Read More : ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਦੇ ਕੇ ਦੁੱਖ ਵੰਡਾਇਆ

LEAVE A REPLY

Please enter your comment!
Please enter your name here