Russia Ukraine war: ਰੂਸ ਦੇ ਹਮਲੇ ਨਾਲ ਯੂਕਰੇਨ ਵਿੱਚ ਮਚੀ ਭਾਰੀ ਤਬਾਹੀ, 137 ਲੋਕਾਂ ਦੀ ਹੋਈ ਮੌਤ

0
87

ਯੂਕ੍ਰੇਨ ‘ਚ ਕਾਫੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਰੂਸ ਦੇ ਹਮਲੇ ਨਾਲ ਯੂਕਰੇਨ ਵਿੱਚ ਭਾਰੀ ਤਬਾਹੀ ਹੋਈ ਹੈ। ਜੰਗ ਦੇ ਪਹਿਲੇ ਦਿਨ 137 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੀ ਦਾਖਲ ਹੋਈ। ਯੂਕਰੇਨ ਨੇ ਰੂਸ ਦਾ ਮੁਕਾਬਲਾ ਕਰਨ ਲਈ ਪੂਰੀ ਫੌਜ ਉਤਾਰੀ ਹੈ। ਰੂਸ ਨੇ ਯੂਕਰੇਨ ਦੇ ਨਿਊਕਲੀਅਰ ਪਲਾਂਟ ਤੇ ਵੀ ਕਬਜ਼ਾ ਕਰ ਲਿਆ ਹੈ। ਰਾਜਧਾਨੀ ਕੀਵ ਦੇ ਨਜ਼ਦੀਕ ਯੂਕਰੇਨੀ ਏਅਰਬੇਸ ਤੇ ਵੀ ਹੁਣ ਰੂਸ ਦਾ ਕਬਜ਼ਾ ਹੈ।

ਦੇਸ਼ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਬਿਆਨ ਦਿੱਤਾ ਹੈ ਕਿ ਲੜਾਈ ਵਿੱਚ ਸਾਨੂੰ ਇਕੱਲਾ ਛੱਡ ਦਿੱਤਾ ਗਿਆ। ਜ਼ੇਲੇਂਸਕੀ ਨੇ ਦੱਸਿਆ ਕਿ ਕੀਵ ਵਿੱਚ ਦਾਖਲ ਹੋਏ ਰੂਸੀਆਂ ਦਾ ਪਹਿਲਾ ਨਿਸ਼ਾਨਾ ਮੈਂ ਹਾਂ। ਉਹ ਮੈਨੂੰ ਮਾਰ ਕੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ। ਰੂਸ ਨਾਲ ਲੜਾਈ ਵਿਚ ਯੂਕਰੇਨ ਇਕੱਲਾ ਰਹਿ ਗਿਆ ਹੈ। ਪਹਿਲੇ ਦਿਨ ਲੜਾਈ ਵਿਚ 137 ਲੋਕ ਮਾਰੇ ਜਾ ਚੁੱਕੇ ਹਨ।

ਪੂਰਬੀ ਯੂਰਪ ‘ਚ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਰੂਸ ਨੇ ਯੂਕਰੇਨ ‘ਤੇ ਅਸਮਾਨ ਅਤੇ ਜ਼ਮੀਨ ਦੋਵਾਂ ਤੋਂ ਹਮਲਾ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀ ਰੂਸੀ ਹਮਲੇ ਦਾ ਮੁਕਾਬਲਾ ਕਰਨ ਲਈ ਪੂਰੀ ਫੌਜ ਤਿਆਰ ਕਰ ਦਿੱਤੀ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿਚ ਸਭ ਤੋਂ ਵੱਡੀ ਜੰਗ ਲੜੀ ਜਾ ਰਹੀ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਹੈ ਕਿ ਰੂਸ ਨੇ ਉਸ ਨੂੰ ਦੁਸ਼ਮਣ ਨੰਬਰ-1 ਘੋਸ਼ਿਤ ਕੀਤਾ ਹੈ ਅਤੇ ਰੂਸ ਦਾ ਨਿਸ਼ਾਨਾ ਨੰਬਰ-2 ਮੇਰਾ ਪਰਿਵਾਰ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਮੈਨੂੰ ਖਤਮ ਕਰਕੇ ਯੂਕਰੇਨ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨਾ ਚਾਹੁੰਦੇ ਹਨ ਪਰ ਮੈਂ ਰਾਜਧਾਨੀ ਵਿੱਚ ਹੀ ਰਹਾਂਗਾ। ਮੇਰਾ ਪਰਿਵਾਰ ਵੀ ਯੂਕਰੇਨ ਵਿੱਚ ਹੀ ਰਹੇਗਾ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇੱਕ ਟਵੀਟ ਵਿੱਚ ਕਿਹਾ, “ਰੂਸ ਬੁਰਾਈ ਦੇ ਰਾਹ ‘ਤੇ ਹੈ, ਪਰ ਯੂਕਰੇਨ ਆਪਣਾ ਬਚਾਅ ਕਰ ਰਿਹਾ ਹੈ ਅਤੇ ਆਪਣੀ ਆਜ਼ਾਦੀ ਨਹੀਂ ਛੱਡੇਗਾ।” ਇੱਕ ਵੀਡੀਓ ਸੰਬੋਧਨ ਵਿੱਚ, ਉਨ੍ਹਾਂ ਨੇ ਕਿਹਾ, 10 ਫੌਜੀ ਅਫਸਰਾਂ ਸਮੇਤ 137 “ਨਾਇਕ” ਮਾਰੇ ਗਏ ਹਨ ਅਤੇ 316 ਲੋਕ ਜ਼ਖਮੀ ਹੋਏ ਹਨ।

ਪਹਿਲੇ ਦਿਨ ਰੂਸ ਨੇ ਯੂਕਰੇਨ ਵਿੱਚ ਸਰਕਾਰੀ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਰੂਸ ਨੇ ਯੂਕਰੇਨ ਵਿੱਚ 82 ਫੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਰੂਸੀ ਫੌਜ ਵੀ ਤੇਜ਼ੀ ਨਾਲ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵੱਲ ਵਧ ਰਹੀ ਹੈ ਅਤੇ ਯੂਕਰੇਨ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੀਵ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਵੀਰਵਾਰ ਨੂੰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਹੀ ਗਲੋਬਲ ਬਾਜ਼ਾਰਾਂ ‘ਚ ਉਥਲ-ਪੁਥਲ ਹੈ ਅਤੇ ਦੁਨੀਆ ਭਰ ਦੇ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸ਼ੇਅਰ ਬਾਜ਼ਾਰਾਂ ‘ਚ ਉਥਲ-ਪੁਥਲ ਹੈ ਅਤੇ ਅਮਰੀਕਾ ‘ਚ ਪੈਟਰੋਲ ਤੋਂ ਲੈ ਕੇ ਕਣਕ ਤੱਕ ਕਈ ਵਸਤਾਂ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀ ਬਾਜ਼ਾਰ ਕੀਮਤ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ।

LEAVE A REPLY

Please enter your comment!
Please enter your name here