ਰੂਸ : ਰੂਸ ਦੇ ਬਹੁਤ ਦੂਰ ਪੂਰਬੀ ਖੇਤਰ ਕਾਮਚਟਕਾ ‘ਚ ਮੰਗਲਵਾਰ ਨੂੰ 28 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਬੇਪਤਾ ਹੋ ਗਿਆ । ਇਸ ਦੀ ਜਾਣਕਾਰੀ ਸਥਾਨਕ ਅਧਿਕਾਰੀ ਨੇ ਦਿੱਤੀ। ਸਥਾਨਕ ਆਪਾਤ ਸੇਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੈਟ੍ਰੋਪਾਵਲੋਵਿਅਸਕ – ਕਾਮਚਤਸਕੀ ਸ਼ਹਿਰ ਤੋਂ ਪਲਾਨਾ ਪਿੰਡ ਜਾ ਰਹੇ 22 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਏ. ਐੱਨ.-26 ਜਹਾਜ਼ ਲਾਪਤਾ ਹੋ ਗਿਆ। ਸਥਾਨਕ ਟ੍ਰਾਂਸਪੋਰਟ ਮੰਤਰਾਲਾ ਦੇ ਅਨੁਸਾਰ, ਇਹ ਜਹਾਜ਼ ਰਡਾਰ ਤੋਂ ਵੀ ਅਲੋਪ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੇਪਤਾ ਜਹਾਜ਼ ਦੇ ਸੰਬੰਧ ‘ਚ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਖੋਜ ਅਭਿਆਨ ਚੱਲ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਜਹਾਜ਼ ਸ਼ਾਇਦ ਸਮੁੰਦਰ ਵਿਚ ਦੁਰਘਟਨਾਗ੍ਰਸਤ ਹੋ ਗਿਆ ਹੈ। ਖ਼ਬਰ ਅਨੁਸਾਰ ਦੱਸਿਆ ਕਿ ਯਾਤਰੀ ਜਹਾਜ਼ ਸਮੁੰਦਰ ਵਿਚ ਦੁਰਘਟਨਾਗ੍ਰਸਤ ਹੋ ਸਕਦਾ ਹੈ ਜਾਂ ਫਿਰ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੇ ਕਿ ਜਹਾਜ਼ ਪਲਾਨਾ ਸ਼ਹਿਰ ਕੋਲ ਇਕ ਕੋਲਾ ਖਾਨ ਨੇੜੇ ਡਿੱਗ ਗਿਆ ਹੈ ਪਰ ਪੱਕੇ ਤੌਰ ’ਤੇ ਅਜੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਜਹਾਜ਼ ਦੁਰਘਟਨਾਵਾਂ ਲਈ ਬਦਨਾਮ ਰਹੇ ਰੂਸ ਨੇ ਹਾਲ ਹੀ ਦੇ ਸਾਲਾਂ ਵਿਚ ਆਪਣੇ ਹਵਾਈ ਆਵਾਜਾਈ ਸੁਰੱਖਿਆ ਰਿਕਾਰਡ ਵਿਚ ਸੁਧਾਰ ਕੀਤਾ ਹੈ ਪਰ ਇਕ ਵਾਰ ਫਿਰ ਤੋਂ ਰੂਸੀ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਨੇ ਇਨ੍ਹਾਂ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ਾਂ ਦੇ ਰੱਖ-ਰਖਾਅ ਤੇ ਢਿੱਲੇ ਮਾਪਦੰਡਾਂ ਕਾਰਨ ਰੂਸ ’ਚ ਪਹਿਲਾਂ ਵੀ ਜਹਾਜ਼ ਹਾਦਸੇ ਹੁੰਦੇ ਰਹੇ ਹਨ, ਜਿਨ੍ਹਾਂ ਵਿਚ ਸੈਂਕੜੇ ਯਾਤਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।