324 ਹੜ੍ਹ ਪੀੜਿਤ ਪਰਿਵਾਰਾਂ ਨੂੰ 1 ਕਰੋੜ 87 ਲੱਖ ਰੁਪਏ ਤਕਸੀਮ ਕੀਤੇ

0
33
flood affected families

ਮਾਣਾ, 1 ਨਵੰਬਰ 2025 : ਹੜ੍ਹ ਦੋਰਾਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਮਿਸ਼ਨ ਚੜਦੀਕਲਾ (Mission Chardikala) ਤਹਿਤ ਨੁਕਸਾਨ ਦੀ ਭਰਪਾਈ ਕਰਨ ਲਈ ਸੂਬੇ ਭਰ ਵਿੱਚ ਬਹੁਤ ਜਲਦੀ ਅਤੇ ਸੁਚਾਰੂ ਢੰਗ ਨਾਲ ਮੁਆਵਜੇ ਦੀ ਰਕਮ ਹੜ੍ਹ ਪੀੜਿਤ ਪਰਿਵਾਰਾਂ ਦੇ ਖਾਤੇ ਵਿੱਚ ਪਾਈ ਗਈ ।

ਸਬ-ਡਵੀਜ਼ਨ ਸਮਾਣਾ ਦੇ 6 ਪਿੰਡਾਂ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਿਸ਼ਨ ਚੜ੍ਹਦੀਕਲਾ ਤਹਿਤ ਕੀਤੀ ਭਰਪਾਈ : ਐਸ. ਡੀ. ਐਮ. ਰਿਚਾ ਗੋਇਲ

ਇਹ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਸਮਾਣਾ ਰਿਚਾ ਗੋਇਲ (S. D. M. Samana Richa Goyal) ਨੇ ਦੱਸਿਆ ਕਿ ਸਬ-ਡਵੀਜਨ ਸਮਾਣਾ ਅਧੀਨ 06 ਪਿੰਡ ਰਤਨਹੇੜੀ, ਸਪਰਹੇੜੀ, ਮਰਦਾਹੇੜੀ, ਅਸਮਾਨਪੁਰ, ਮਰੌੜੀ ਅਤੇ ਗੁਰਦਿਆਲਪੁਰਾ ਹੜ ਪ੍ਰਭਾਵਿਤ ਰਹੇ ਹਨ, ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਮੁਆਵਜ਼ਾ ਰਾਸ਼ੀ ਪਹਿਲੇ ਪੜਾਅ ਹੇਠ ਵਿਧਾਇਕ ਹਲਕਾ ਸ਼ੁਤਰਾਣਾ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਦਿਵਾਲੀ ਤੋਂ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਮੁਅਵਾਜੇ ਦੀ ਮੰਨਜੂਰੀ ਪੱਤਰਾਂ ਦੀ ਵੰਡ ਪਿੰਡ ਰਤਨਹੇੜੀ ਅਤੇ ਪਿੰਡ ਸਪਰਹੇੜੀ ਵਿਖੇ ਲਗਾਏ ਗਏ ਕੈਂਪਾਂ ਵਿੱਚ ਕੀਤੀ ਗਈ ।

ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਦੀ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਖਾਤਿਆਂ ਵਿੱਚ ਖਰਾਬਾ ਰਾਸ਼ੀ ਕੀਤੀ ਗਈ ਹੈ ਟਰਾਂਸਫਰ

ਰਿਚਾ ਗੋਇਲ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਦੀ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਇਨਾਂ ਦੇ ਖਾਤਿਆਂ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ (75 ਤੋਂ 100 ਪ੍ਰਤੀਸ਼ਤ) ਖਰਾਬਾ ਰਾਸ਼ੀ ਟਰਾਂਸਫਰ ਕੀਤੀ ਗਈ ਹੈ ।

6 ਪਿੰਡਾਂ ਵਿੱਚ 324 ਹੜ ਪੀੜਿਤ ਪਰਿਵਾਰਾਂ ਨੂੰ ਤਕਸੀਮ ਕੀਤੇ ਗਏ ਹਨ 1 ਕਰੋੜ 87 ਲੱਖ ਰੁਪਏ

ਸਬ-ਡਵੀਜਨ ਸਮਾਣਾ ਦੇ ਕੁੱਲ 6 ਪਿੰਡਾਂ ਵਿੱਚ 324 ਹੜ ਪੀੜਿਤ ਪਰਿਵਾਰਾਂ (324 flood-affected families in 6 villages) ਨੂੰ 1 ਕਰੋੜ 87 ਲੱਖ ਰੁਪਏ ਤਕਸੀਮ ਕੀਤੇ ਗਏ ਹਨ । ਜਿਸ ਵਿੱਚ ਵੱਖ-ਵੱਖ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਦੇਰੀ ਦੇ ਮੁਆਵਜਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਆਵਜੇ ਦੀ ਵੰਡ ਹੜ੍ਹਾਂ ਦੇ ਆਉਣ ਤੋਂ ਬਾਅਦ ਬਹੁਤ ਹੀ ਘੱਟ ਸਮੇਂ ਦੇ ਅੰਦਰ-ਅੰਦਰ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ।

Read More : 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 2.47 ਲੱਖ ਮਰੀਜ਼ਾਂ ਦਾ ਕੀਤਾ ਇਲਾਜ

LEAVE A REPLY

Please enter your comment!
Please enter your name here