ਮਹਿਲਾਵਾਂ ਵੱਲੋਂ ਆਮ ਤੌਰ ‘ਤੇ ਗੁਲਾਬ ਜਲ ਦੀ ਵਰਤੋ ਕੀਤੀ ਜਾਂਦੀ ਹੈ। ਗੁਲਾਬ ਜਲ ਇੱਕ ਅਜਿਹਾ ਤੱਤ ਹੈ ਜੋ ਕੁਦਰਤੀ ਤੌਰ ਤੇ ਤਿਆਰ ਕੀਤਾ ਜਾਂਦਾ ਹੈ ਤੇ ਇਸਨੂੰ ਬਹੁਤ ਲਾਭਦਾਇਕ ਵੀ ਮੰਨਿਆ ਜਾਂਦਾ ਹੈ। ਲੜਕੀਆਂ ਗੁਲਾਬ ਜਲ ਦੀ ਵਰਤੋਂ ਚਿਹਰੇ ਨੂੰ ਟੋਨ ਅਤੇ ਸਾਫ ਕਰਨ ਲਈ ਕਰਦੀਆਂ ਹਨ। ਇੰਨਾ ਹੀ ਨਹੀਂ ਬਲਕਿ ਗੁਲਾਬ ਜਲ ਦੀ ਮਦਦ ਨਾਲ ਚਮੜੀ ਸੰਬੰਧੀ ਕਈ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜ਼ਿਆਦਾਤਰ ਮਹਿਲਾਵਾਂ ਨੂੰ ਮੁਹਾਸਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਗੁਲਾਬ ਦੀ ਮਦਦ ਨਾਲ ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ।
ਗੁਲਾਬ ਜਲ ਦੀ ਇਸ ਤਰ੍ਹਾਂ ਕਰੋ ਵਰਤੋ-
ਇੱਕ ਸਪਰੇਅ ਬੋਤਲ ਵਿੱਚ ਗੁਲਾਬ ਜਲ ਭਰੋ। ਹੁਣ ਚਿਹਰੇ ਨੂੰ ਕਲੀਨਜ਼ਰ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਪੂਰੇ ਚਿਹਰੇ ‘ਤੇ ਗੁਲਾਬ ਜਲ ਦਾ ਛਿੜਕਾਅ ਕਰੋ। ਇਸ ਨੂੰ ਚਿਹਰੇ ‘ਤੇ ਇਸ ਤਰ੍ਹਾਂ ਵੀਹ-ਤੀਹ ਸਕਿੰਟਾਂ ਲਈ ਛੱਡ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਟਿਸ਼ੂ ਪੇਪਰ ਨਾਲ ਸਾਫ ਕਰੋ। ਕੁੱਝ ਦੇਰ ਬਾਅਦ ਚਿਹਰੇ ‘ਤੇ ਮਾਇਸਚਰਾਈਜ਼ਰ ਲਗਾਓ।
ਗੁਲਾਬ ਜਲ ਦੇ ਫਾਇਦੇ
ਚਿਹਰਾ ਸਾਫ਼ ਕਰਦਾ ਹੈ। ਇਸ ਦੇ ਲਈ ਮੁਲਤਾਨੀ ਮਿੱਟੀ ‘ਚ ਗੁਲਾਬ ਜਲ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ਫੇਸ ਪੈਕ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ। ਪੈਕ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਇਸਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਜੇਕਰ ਤੁਸੀਂ ਚਿਹਰੇ ‘ਤੇ ਕਾਲੇ ਧੱਬਿਆਂ ਤੋਂ ਪ੍ਰੇਸ਼ਾਨ ਹੋ, ਤਾਂ ਤੁਸੀਂ ਆਪਣੇ ਚਿਹਰੇ ‘ਤੇ ਗੁਲਾਬ ਜਲ ਨੂੰ ਲਗਾਓ। ਇਸ ਨਾਲ ਇਸ ਸਮੱਸਿਆ ਤੋਂ ਰਾਹਤ ਮਿਲੇਗੀ।