ਪਟਿਆਲਾ, 30 ਸਤੰਬਰ 2025 : ਪੀ. ਡੀ. ਏ. ਦੇ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ (P. D. A. Chief Administrator Manisha Rana) ਨੇ ਦੱਸਿਆ ਹੈ ਕਿ ਸੜਕਾਂ ਸਬੰਧੀ ਅਰਬਨ ਅਸਟੇਟ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਅਰਬਨ ਅਸਟੇਟ ਫੇਜ਼-2 ਵਿਖੇ ਸੜਕਾਂ ਉਪਰ ਪੈੱਚ ਵਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ।
ਅਰਬਨ ਅਸਟੇਟ ਫੇਜ਼-1,2,3 ਤੇ 26.76 ਏਕੜ ਸਕੀਮ ਦੀਆਂ ਸਾਰੀਆਂ ਅੰਦਰੂਨੀ ਸੜਕਾਂ ਦਾ ਟੈਂਡਰ ਵੀ ਲੱਗਿਆ, ਜਲਦ ਹੋਵੇਗਾ ਕੰਮ ਮੁਕੰਮਲ-ਮਨੀਸ਼ਾ ਰਾਣਾ
ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਤੋਂ ਜਲਦ ਸਬੰਧਤ ਠੇਕੇਦਾਰ ਵਲੋਂ ਪੂਰਾ ਕਰਨ ਦੇ ਨਿਰਦੇਸ਼ਾਂ ਦਿੱਤੇ ਗਏ ਹਨ । ਮਨੀਸ਼ਾ ਰਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਰਬਨ ਅਸਟੇਟ ਫੇਜ਼-1,2,3 ਅਤੇ 26.76 ਏਕੜ ਸਕੀਮ (Urban Estate Phase-1,2,3 and 26.76 Acre Scheme) , ਪਟਿਆਲਾ ਦੀਆਂ ਸਾਰੀਆਂ ਅੰਦਰੂਨੀ ਸੜਕਾਂ (ਜਿਨ੍ਹਾਂ ਦੀ ਰੀ-ਕਾਰਪੇਟਿੰਗ ਹੋਣ ਵਾਲੀ ਬਾਕੀ ਹੈ) ਨੂੰ ਰੀ-ਕਾਰਪੇਟ ਕਰਨ ਦੇ ਟੈਂਡਰ ਪੀ. ਡੀ. ਏ./ਪੁੱਡਾ ਦਫਤਰ ਵਲੋਂ ਆਨ-ਲਾਈਨ ਲਗਾ ਦਿੱਤੇ ਗਏ ਹਨ, ਜੋ ਕਿ ਟੈਂਡਿਰਿੰਗ ਪ੍ਰਕਿਰਿਆ ਪੂਰਾ ਹੋਣ ਉਪਰੰਤ ਯੋਗ ਠੇਕੇਦਾਰ/ਏਜੰਸੀ ਨੂੰ ਅਲਾਟ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਵੀ ਜਲਦ ਤੋਂ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਲੋਕਾਂ ਦੀਆਂ ਸੜਕਾਂ ਬਾਰੇ ਸ਼ਿਕਾਇਤਾਂ (Complaints about roads) ਦਾ ਵੀ ਨਿਪਟਾਰਾ ਕਰ ਦਿੱਤਾ ਜਾਵੇਗਾ ।
Read More : ਪੀ. ਡੀ. ਏ. ਨੇ ਵੱਖ ਵੱਖ ਖੇਤਰਾਂ ’ਚ ਅਣ-ਅਧਿਕਾਰਤ ਵਿਕਸਿਤ ਕਲੋਨੀਆਂ ਢਾਹੀਆਂ