ਵੇਰਕਾ ਮਿਲਕ ਪਲਾਂਟ ਸੰਗਰੂਰ ਤੋਂ ਹੜ੍ਹ ਪੀੜਤ ਇਲਾਕਿਆਂ ਲਈ ਰਾਹਤ ਸਮੱਗਰੀ ਭੇਜੀ

0
46
Verka Milk PlantVerka Milk Plant

ਸੰਗਰੂਰ, 6 ਸਤੰਬਰ 2025 : ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਬਣੀ ਹੜ੍ਹਾਂ ਦੀ ਸਥਿਤੀ ਕਾਰਨ ਕਈ ਪਿੰਡ ਪਾਣੀ ਨਾਲ ਪ੍ਰਭਾਵਿਤ ਹੋ ਗਏ ਹਨ । ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਮਿਲਕਫੈਡ ਪੰਜਾਬ (Milkfed Punjab) ਵੱਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ।ਇਸ ਕੜੀ ਦੇ ਤਹਿਤ ਅੱਜ ਵੇਰਕਾ ਮਿਲਕ ਪਲਾਂਟ ਸੰਗਰੂਰ ਤੋਂ ਹੜ੍ਹ ਪੀੜਤਾਂ ਲਈ ਤਿੰਨ ਟਰੱਕ (Three trucks) ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ, ਮਿਲਕਫੈਡ ਪੰਜਾਬ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਗਏ ।

ਚੇਅਰਮੈਨ ਮਿਲਕਫ਼ੈਡ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਜਿਹੜੇ ਖੇਤਰਾਂ ਵਿੱਚ ਹੜ੍ਹ ਆਏ ਹੋਏ ਹਨ, ਉਥੇ ਮਿਲਕਫੈਡ ਪੰਜਾਬ ਅਧੀਨ ਆਉਦੇਂ ਵੱਖ-ਵੱਖ ਵੇਰਕਾ ਮਿਲਕ ਪਲਾਂਟਾਂ (Verka Milk Plants) ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਤਾਂਕਿ ਇਸ ਦੁੱਖ ਦੀ ਘੜੀ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ । ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿਲਕਫੈਡ ਪੰਜਾਬ ਜਿਥੇ ਦੁੱਧ ਉਤਪਾਦਕ ਕਿਸਾਨਾਂ ਦੀ ਬੇਹਤਰੀ ਲਈ ਹਮੇਸ਼ਾਂ ਯਤਨਸ਼ੀਲ ਹੈ ਉਥੇ ਇਹ ਵਿਭਾਗ ਪੰਜਾਬ ਉਤੇ ਆਉਦੀ ਹਰ ਪ੍ਰੇਸ਼ਾਨੀ ਵਿੱਚ ਲੋਕਾਂ ਦੀ ਮਦਦ ਲਈ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ ।

ਮਿਲਕਫ਼ੈਡ ਪੰਜਾਬ ਉਤੇ ਆਉਦੀ ਹਰ ਪ੍ਰੇਸ਼ਾਨੀ ਵਿੱਚ ਲੋਕਾਂ ਦੀ ਮਦਦ ਲਈ ਵਧ ਚੜ੍ਹ ਕੇ ਹਿੱਸਾ ਲੈਂਦਾ : ਚੇਅਰਮੈਨ ਸ਼ੇਰਗਿੱਲ

ਇਸ ਮੌਕੇ ਬਲਜੀਤ ਕੌਰ ਚੇਅਰਪਰਸਨ ਵੇਰਕਾ ਮਿਲਕ ਪਲਾਂਟ ਸੰਗਰੂਰ, ਸਮੂਹ ਬੋਰਡ ਆਫ ਡਾਇਰੈਕਟਰਜ਼, ਹਰਜਿੰਦਰ ਸਿੰਘ ਜਨਰਲ ਮੈਨਜਰ, ਮਿਲਕਫੈਡ ਪੰਜਾਬ ਦੇ ਨੁਮਾਇੰਦੇ ਸੁਰਜੀਤ ਸਿੰਘ ਭਦੌੜ, ਜਨਰਲ ਮੈਨੇਜਰ ਕੈਟਲਫੀਡ ਪਲਾਂਟ ਖੰਨਾ, ਅਨਿਮੇਸ਼ ਪ੍ਰਮਾਣਿਕ ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਪਟਿਆਲਾ, ਪਰਦੀਪ ਮਲੋਹਤਰਾ, ਸੁਖਚੈਨ ਸਿੰਘ ਮੈਨੇਜਰ ਇੰਜ:, ਏ.ਕੇ ਸੈਨ ਇੰਚਾਰਜ ਉਤਪਾਦਨ, ਕੁਸਮ ਲਤਾ ਇੰਚਾਰਜ ਕੁਆਲਟੀ, ਮਨੋਜ ਕੁਮਾਰ ਇੰਚਾਰਜ ਮੰਡੀਕਰਨ, ਜਸਬੀਰ ਕੌਰ ਇੰਚਾਰਜ ਲੇਖਾ, ਸਪਨਦੀਪ ਸਿੰਘ ਇੰਚਾਰਜ ਦੁੱਧ ਪ੍ਰਾਪਤੀ ਹਾਜ਼ਰ ਸਨ ।

Read More : ਹੜ੍ਹਾਂ ‘ਚ ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ

LEAVE A REPLY

Please enter your comment!
Please enter your name here