ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਰਾਹਤ ਕੈਂਪ ਖੋਲ੍ਹਿਆ

0
21
Laljeet Bhullar

ਚੰਡੀਗੜ / ਪੱਟੀ, 4 ਸਤੰਬਰ 2025 : ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਆਰਜ਼ੀ ਰਾਹਤ ਕੈਂਪ ਖੋਲ੍ਹਿਆ, ਜਿੱਥੇ ਲੋਕਾਂ ਵੱਲੋਂ ਸੇਵਾ ਦੇ ਰੂਪ ਵਿੱਚ ਆਈ ਰਾਹਤ ਸਮੱਗਰੀ ਨੂੰ 30-35 ਕਿਲੋਮੀਟਰ ਦੇ ਦਾਇਰੇ ਤੱਕ ਲੋੜਵੰਦਾਂ ਵਿੱਚ ਵੰਡਿਆ ਜਾਵੇਗਾ ।

ਬੰਨ੍ਹ ਉੱਤੇ ਮਿੱਟੀ ਪਵਾਉਣ ਦੀ ਸੇਵਾ ਕਰਨ ਵਾਲੇ ਟਰੈਕਟਰਾਂ ਲਈ ਡੀਜ਼ਲ ਅਤੇ ਲੋੜਵੰਦਾਂ ਨੂੰ ਕਰਿਆਨਾ, ਪਸ਼ੂਆ ਲਈ ਚਾਰਾ ਤੇ ਫੀਡ ਆਦਿ ਕੀਤੇ ਜਾਣਗੇ ਸਪਲਾਈ

ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਬੰਨ ‘ਤੇ ਮਿੱਟੀ ਪਾਉਣ ਦੀ ਸੇਵਾ ਲਈ, ਜੋ ਸੇਵਾਦਾਰ ਆਪਣੇ ਟਰੈਕਟਰ ‘ਚ ਡੀਜ਼ਲ ਪਵਾਉਣ ਚਾਹੇ ਤਾਂ ਉਸਨੂੰ ਇਸ ਰਾਹਤ ਕੈਂਪ ਵਿੱਚੋਂ ਡੀਜ਼ਲ ਪਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਰਾਹਤ ਕੈਂਪ ਤੋਂ ਨੇੜਲੇ ਪਿੰਡਾਂ ਦੇ ਵਿੱਚ, ਜਿਨ੍ਹਾਂ ਵੀ ਲੋੜਵੰਦਾਂ ਨੂੰ ਕਰਿਆਨਾ, ਪਸ਼ੂਆ ਲਈ ਚਾਰਾ ਤੇ ਫੀਡ ਆਦਿ ਦੀ ਜ਼ਰੂਰਤ ਹੋਵੇਗੀ, ਉਹ ਇਸ ਰਾਹਤ ਕੈਂਪ ਵਿੱਚੋਂ ਭੇਜਿਆ ਜਾਵੇਗਾ ।

ਰਾਹਤ ਕੈਂਪ ਵਿੱਚੋਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ

ਭੁੱਲਰ ਨੇ ਦੱਸਿਆ ਕਿ ਇਸੇ ਰਾਹਤ ਕੈਂਪ ਵਿੱਚੋਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਇਸੇ ਰਾਹਤ ਕੈਂਪ (Relief camp) ਵਿੱਚੋਂ ਨੇੜਲੇ ਇਲਾਕਿਆਂ ਵਿੱਚ ਲੰਗਰ ਪਰਸ਼ਾਦੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਰਾਹਤ ਕੈਂਪ 24 ਘੰਟੇ ਕੰਮ ਕਰੇਗਾ ਅਤੇ ਇਲਾਕਾ ਵਾਸੀਆਂ, ਲੋਕਾਂ ਅਤੇ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰੇਗਾ । ਭੁੱਲਰ ਨੇ ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇੱਕ ਟਰੱਕ ਰਾਸ਼ਨ, ਦੋ ਟਰੱਕ ਪਸ਼ੂਆਂ ਦਾ ਚਾਰਾ, ਇੱਕ ਟਰੱਕ ਕਰਿਆਨੇ ਦਾ ਸਮਾਨ, ਆਟਾ, ਦਾਲ, ਤੇਲ ਚਾਵਲ ਆਦਿ ਅਤੇ ਇੱਕ ਟਰੱਕ ਫੀਡ ਸੇਵਾ ਲੈ ਕੇ ਆਏ ।

ਕਿਸਾਨ ਇਕੱਲਾ ਹੀ ਸਾਰੀ ਦੁਨੀਆਂ ਦਾ ਢਿੱਡ ਭਰਦਾ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਪਾਣੀ ਨਾਲ ਹੋਏ ਨੁਕਸਾਨ ਤੋਂ ਬਾਹਰ ਕੱਢਣ ਦੀ ਸਖਤ ਲੋੜ ਹੈ

ਭੁੱਲਰ ਨੇ ਆਪਣੇ ਇਲਾਕੇ ਦੇ ਯੂਥ ਪਾਰਟੀ ਵਰਕਰਾਂ, ਪੰਚਾਂ-ਸਰਪੰਚਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਇਕੱਲਾ ਹੀ ਸਾਰੀ ਦੁਨੀਆਂ ਦਾ ਢਿੱਡ ਭਰਦਾ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਪਾਣੀ ਨਾਲ ਹੋਏ ਨੁਕਸਾਨ ਤੋਂ ਬਾਹਰ ਕੱਢਣ ਦੀ ਸਖਤ ਲੋੜ ਹੈ । ਉਨ੍ਹਾ ਕਿਹਾ ਕਿ ਇਹ ਰਾਹਤ ਕੈਂਪ ਦੀ ਸੇਵਾ 24 ਘੰਟੇ ਚੱਲੇਗੀ (Relief camp service will run 24 hours a day) ਅਤੇ ਟੀਮ ਬਣਾ ਕੇ ਅੱਠ-ਅੱਠ ਘੰਟੇ ਕਰਕੇ ਵਾਰੀ ਵਾਰੋ-ਵਾਰੀ ਸੇਵਾ ਲਾਈ ਜਾਵੇਗੀ । ਉਨ੍ਹਾਂ ਕਿਹਾ ਕਿ ਹਰੀਕੇ ਤੋਂ ਘੜੁੰਮ, ਘੜੁੰਮ ਤੋਂ ਲੈ ਕੇ ਮੁੱਠੇਵਾਲ ਅਤੇ ਝੁੱਗੀਆਂ ਤੱਕ ਲਗਾਤਾਰ ਬੰਨ੍ਹ ਮਜ਼ਬੂਤ ਕਰਨ ਦੀ ਸੇਵਾ ਲਗਾਤਾਰ ਚਲਾਈ ਜਾਵੇਗੀ ।

Read More : ਜ਼ਿਲ੍ਹਾ ਤਰਨ ਤਾਰਨ ਦੇ ਨਵੇਂ ਚੁਣੇ 3839 ਪੰਚਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਚੁਕਾਉਣਗੇ ਸਹੁੰ 

LEAVE A REPLY

Please enter your comment!
Please enter your name here