ਨਵੀਂ ਦਿੱਲੀ : ਫਿਊਚਰ ਰਿਟੇਲ (Future retail) ਅਤੇ ਰਿਲਾਇੰਸ ਰਿਟੇਲ ( Reliance retail ) ਦੇ ਵਿੱਚ 24 ਹਜਾਰ ਕਰੋੜ ਦੀ ਡੀਲ ਫਿਰ ਅਟਕ ਗਈ ਹੈ। ਇਸ ਡੀਲ ਦੇ ਖਿਲਾਫ ਐਮਜ਼ੌਨ ਦੀ ਮੰਗ ‘ਤੇ ਸੁਪ੍ਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ। ਇਸ ਵਿੱਚ Amazon ਨੂੰ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਿੰਗਾਪੁਰ ਵਿੱਚ ਐਮਰਜੈਂਸੀ ਆਰਬਿਟਰੇਸ਼ਨ ਦਾ ਇਹ ਫੈਸਲਾ ਭਾਰਤੀ ਵਿੱਚ ਲਾਗੂ ਹੈ। Emergency arbitration (EA) ਦਾ ਫੈਸਲਾ ਸਿੰਗਾਪੁਰ ਦੀ ਤਰ੍ਹਾਂ ਇੱਥੇ ਵੀ ਲਾਗੂ ਹੋਵੇਗਾ।
24,713 ਕਰੋੜ ਰੁਪਏ ‘ਚ FRL ਦਾ ਰਿਲਾਇੰਸ ਰਿਟੇਲ ਦੇ ਨਾਲ ਰਲੇਵਾਂ ਹੋਣ ਵਾਲਾ ਸੀ। ਇਸ ਸੌਦੇ ਨੂੰ ਲੈ ਕੇ ਅਮਰੀਕੀ ਈ-ਰਿਟੇਲ ਕੰਪਨੀ ਐਮਜ਼ੌਨ ਐਨਵੀ ਇਨਵੈਸਟਮੈਂਟ ਹੋਲਡਿੰਗਸ ਅਤੇ ਫਿਊਚਰ ਰਿਟੇਲ ਦੇ ਵਿੱਚ ਬਹੁਤ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਜਸਟਿਸ ਆਰਐਫ ਨਰੀਮਨ ਦੇ ਬੈਂਚ ਨੇ ਵੱਡੇ ਸਵਾਲ ‘ਤੇ ਗੌਰ ਕੀਤਾ ਅਤੇ ਫੈਸਲਾ ਸੁਣਾਇਆ ਕਿ ਵਿਦੇਸ਼ੀ ਕੰਪਨੀ ਦੇ EA ਦਾ ਫੈਸਲਾ ਭਾਰਤੀ ਸਾਲਸੀ ਅਤੇ ਸੁਲ੍ਹਾ ਕਾਨੂੰਨ ਦੇ ਅਧੀਨ ਲਾਗੂ ਹੋਣ ਯੋਗ ਹੈ, ਇਸ ਦੇ ਬਾਵਜੂਦ ਕਿ ਈਏ ਸ਼ਬਦ ਦੀ ਵਰਤੋਂ ਇੱਥੇ ਸਾਲਸੀ ਕਾਨੂੰਨਾਂ ਵਿੱਚ ਨਹੀਂ ਕੀਤੀ ਗਈ ਗਿਆ ਹੈ।
ਬੈਂਚ ਨੇ ਕਿਹਾ ਕਿ ਈਏ ਦਾ ਆਦੇਸ਼ ਧਾਰਾ 17 (1) ਦੇ ਤਹਿਤ ਆਉਣ ਵਾਲਾ ਆਦੇਸ਼ ਹੈ ਅਤੇ ਇਸ ਨੂੰ ਸਾਲਸੀ ਅਤੇ ਸੁਲ੍ਹਾ ਕਾਨੂੰਨ ਦੀ ਧਾਰਾ 17 (2) ਦੇ ਤਹਿਤ ਲਾਗੂ ਕਰਨ ਲਾਇਕ ਹੈ। Amazon.com ਐਨਵੀ ਇਨਵੈਸਟਮੈਂਟ ਹੋਲਡਿੰਗਜ਼ ਐਲਐਲਸੀ ਅਤੇ ਐਫਆਰਐਲ ਵਿਚਕਾਰ ਇਹ ਸੌਦਾ ਵਿਵਾਦਗ੍ਰਸਤ ਸੀ ਅਤੇ ਯੂਐਸ ਅਧਾਰਤ ਕੰਪਨੀ ਨੇ ਸਿਖਰ ਅਦਾਲਤ ਤੋਂ ਅਨੁਰੋਧ ਕੀਤਾ ਸੀ ਕਿ ਈਏ ਦਾ ਫੈਸਲਾ ਜਾਇਜ਼ ਅਤੇ ਲਾਗੂ ਕਰਨ ਲਾਇਕ ਦੱਸਿਆ ਜਾਵੇ ।