ਰਿਜ਼ਰਵ ਬੈਂਕ ਆਫ ਇੰਡੀਆ ਇਕ ਖਾਸ ਆਫਰ ਲੈ ਕੇ ਆਇਆ ਹੈ, ਜਿਸ ਨਾਲ ਨਿਵੇਸ਼ਕ ਚੰਗੀ ਰਿਟਰਨ ਕਮਾ ਸਕਦੇ ਹਨ। ਰਿਜ਼ਰਵ ਬੈਂਕ ਨੇ ‘ਆਰ.ਬੀ.ਆਈ. ਰਿਟੇਲ ਡਾਇਰੈਕਟ ਗਿਲਟ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਰਾਹੀਂ ਨਿਵੇਸ਼ਕਾਂ ਨੂੰ ਇੱਕ ਜਗ੍ਹਾ ‘ਤੇ ਸਰਕਾਰੀ ਪ੍ਰਤੀਭੂਤੀਆਂ ਵਿਚ ਨਿਵੇਸ਼ ਕਰਨ ਦੀ ਸਹੂਲਤ ਮਿਲੇਗੀ। ਸਰਕਾਰ ਨੇ ਸਰਕਾਰੀ ਪ੍ਰਤੀਭੂਤੀਆਂ ਵਿਚ ਪ੍ਰਚੂਨ ਭਾਈਵਾਲੀ ਵਧਾਉਣ ਲਈ ‘ਆਰਬੀਆਈ ਰਿਟੇਲ ਡਾਇਰੈਕਟ ਫੈਸਿਿਲਟੀ’ ਦਾ ਐਲਾਨ ਵੀ ਕੀਤਾ ਸੀ। ਇਸ ਯੋਜਨਾ ਦਾ ਉਦੇਸ਼ ਸਰਕਾਰੀ ਪ੍ਰਤੀਭੂਤੀਆਂ ਦੀ ਪਹੁੰਚ ਵਿੱਚ ਸੁਧਾਰ ਕਰਨਾ ਹੈ।
ਇਸ ਖ਼ਾਤੇ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ-
ਭੁਗਤਾਨ ਗੇਟਵੇ ਲਈ ਰਜਿਸਟਰਡ ਨਿਵੇਸ਼ਕਾਂ ਨੂੰ ਚਾਰਜ ਦੇਣਾ ਪਏਗਾ। ਰਿਜ਼ਰਵ ਬੈਂਕ ਦੀ ਇਸ ਯੋਜਨਾ ਵਿਚ ਖਾਤਾ ਖੋਲ੍ਹਣ ਅਤੇ ਪ੍ਰਬੰਧਨ ਲਈ ਕੋਈ ਖਰਚਾ ਨਹੀਂ ਲਿਆ ਜਾਵੇਗਾ। ਇਸ ਖਾਤੇ ਨੂੰ ਆਨਲਾਈਨ ਖੋਲ੍ਹਿਆ ਜਾ ਸਕਦਾ ਹੈ। ਇਸ ਵਿੱਚ ਦੋਵੇਂ ਪ੍ਰਾਇਮਰੀ ਅਤੇ ਸੈਕੰਡਰੀ ਮਾਰਕੀਟ ਸ਼ਾਮਲ ਹਨ।
ਰਿਜ਼ਰਵ ਬੈਂਕ ਅਨੁਸਾਰ ਇਸ ਵਿਚ ਸਿੰਗਲ ਅਤੇ ਸਾਂਝਾ ਖਾਤਾ ਖੋਲ੍ਹਿਆ ਜਾ ਸਕਦਾ ਹੈ। ਤੁਸੀਂ ਕਿਸੇ ਵੀ ਹੋਰ ਪ੍ਰਚੂਨ ਨਿਵੇਸ਼ਕ ਨਾਲ ਆਪਣਾ ਖਾਤਾ ਖੋਲ੍ਹ ਸਕਦੇ ਹੋ, ਪਰ ਤੁਹਾਨੂੰ ਇਸਦੇ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ।
ਇਸ ਯੋਜਨਾ ਤਹਿਤ ਰਜਿਸਟਰ ਕਰਨ ਲਈ ਇੱਕ ਵੈਧ ਈ-ਮੇਲ ਆਈਡੀ ਅਤੇ ਇੱਕ ਆਰ.ਡੀ.ਜੀ. ਖਾਤਾ ਅਤੇ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ।