ਪਟਿਆਲਾ, 1 ਸਤੰਬਰ 2025 : ਡਿਪਟੀ ਕਮਿਸਨਰ ਪ੍ਰੀਤੀ ਯਾਦਵ (Deputy Commissioner Preeti Yadav) ਦੇ ਦਿਸ਼ਾ ਨਿਰਦੇਸ਼ ਡੀ. ਐਸ. ਓ., ਸਿਵਲ ਸਰਜਨ ਦੀ ਅਗਵਾਈ ਵਿੱਚ ਨਸਾ਼ ਮੁਕਤ ਭਾਰਤ ਅਭਿਆਨ ਮਿਨਿਸਟਰੀ ਆਫ ਸੋਸ਼ਲ ਜਸਟਿਸ ਅਤੇ ਇੰਰੂਵਮੈਂਟ ਗੌਰਮਿੰਟ ਆਫ ਇੰਡੀਆ ਤਹਿਤ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਟੈਕਸੀ ਸਟੈਂਡ ਤੇ ਨਸਿ਼ਆਂ ਵਿਰੁੱਧ ਜਾਗੂਰਕ (Awareness against drugs) ਕਰਨ ਲਈ ਉਪਰਾਲਾ ਕੀਤਾ ਗਿਆ ।
ਇਸ ਮੌਕੇ ਨਸਾ਼ ਛੁਡਾਊ ਕੇਂਦਰ ਸਾਕੇਤ ਹਸਪਤਾਲ (De-addiction center Saket Hospital) ਅਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਦੇ ਸਹਿਯੋਗ ਨਾਲ ਨਸਿ਼ਆਂ ਵਿਰੁੱਧ ਜਾਗੂਰਕ ਕਰਨ ਲਈ ਇੱਕ ਨੁੱਕੜ ਮੀਟਿੰਗ (Corner meeting) ਕੀਤੀ, ਜਿਸ ਵਿੱਚ ਲਗਭਗ 50-60 ਟੈਕਸੀ ਮਾਲਕ ਤੇ ਡਰਾਈਵਰਾ ਨੂੰ ਕੌਂਸਲਰ ਅਮਰਜੀਤ ਕੌਰ, ਪਰਮਿੰਦਰ ਵਰਮਾ, ਜਸਪਰੀਤ ਸਿੰਘ ਸੰਧੂ ਤੇ ਉਪਕਾਰ ਸਿੰਘ ਨੇ ਲੋਕਾਂ ਨੂੰ ਨਸਿ਼ਆਂ ਵਿਰੁੱਧ ਜਾਗੂਰਕ ਕਰਦਿਆਂ ਕਿਹਾ ਕਿ ਨੌਜਵਾਨ ਨਸਿ਼ਆਂ ਦੀ ਦਲਦਲ ਵਿੱਚ ਫਸ ਕੇ ਆਪਣਾ ਜੀਵਨ ਖਰਾਬ ਕਰ ਰਹੇ ਹਨ, ਇਸ ਲਈ ਉਹਨਾਂ ਨੂੰ ਨਸਿ਼ਆਂ ਵਿਚੋਂ ਬਾਹਰ ਕਢਣ ਲਈ ਨੌਜਵਾਨਾਂ ਦੀ ਕਾਊਂਸਲਿੰਗ ਵੀ ਕਰਨੀ ਚਾਹੀਦੀ ਹੈ ਤੇ ਉਹਨਾ ਨੂੰ ਸਰਕਾਰੀ ਨਸ਼ਾ ਛੁਡਾਊ ਸੈਂਟਰਾਂ ਵਿੱਚ ਇਲਾਜ ਵਾਸਤੇ ਦਾਖਲ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਲਾਜ ਮੁਫਤ ਕੀਤਾ ਜਾ ਸਕੇ ।
ਇਸ ਮੌਕੇ ਇੱਕ ਨਸਿ਼ਆਂ ਵਿਰੁੱਧ ਤਮਾਸਾ਼ ਆਰਟ ਥੀਏਟਰ (Tamasa Art Theatre) ਵਲੋ ਨੁੱਕੜ ਨਾਟਕ ਪੇਸ ਕੀਤਾ ਗਿਆ, ਜਿਸ ਦੇ ਨਿਰਦੇਸਕ, ਡਾਇਰੈਕਟਰ ਸਨੀ ਸੁਨੀਲ ਸਿੱਧੂ, ਕਲਾਕਾਰ ਰਵਿੰਦਰ ਸਿੰਘ, ਰਿਪਨ ਖੁੱਲਰ ਨੇ ਵਧੀਆ ਪੇਸ਼ਕਾਰੀ ਕੀਤੀ ਤੇ ਲੋਕਾਂ ਨੇ ਤਾੜੀਆਂ ਵਜਾ ਕੇ ਅਨੰਦ ਮਾਣਿਆ । ਇਸ ਮੌਕੇ ਗੁਰਮੀਤ ਸਿੰਘ, ਰਾਜ ਕੁਮਾਰ ਪਿੰਟੂ, ਮਨਜੀਤ ਕੌਰ, ਬਲਵਿੰਦਰ ਕੌਰ ਸਮਾਜ ਸੇਵੀ, ਨਰਿੰਦਰ ਸਰਮਾ ਨੇ ਵੀ ਭਾਗ ਲਿਆ ।
Read More : ਡਿਪਟੀ ਕਮਿਸ਼ਨਰ ਨੇ ਵਾਤਾਵਰਣ ਪਲਾਨ ਦੀ ਕਾਰਜਵਿਧੀ ਦੀ ਕੀਤੀ ਸਮੀਖਿਆ









