Punjab band : 3 ਕਰੋੜ ਪੰਜਾਬੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ, ਬੰਦ ਨੂੰ ਕੀਤਾ ਸਫਲ
ਅੰਮ੍ਰਿਤਸਰ: ਅੱਜ ਦੋਵਾਂ ਫੋਰਮਾਂ ਦੀ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸਦੇ ਚਲਦੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਾ ਪੰਜਾਬ ਬੰਦ ਰਹੇਗਾ। ਉਹਨਾਂ ਕਿਹਾ ਕਿ ਅੱਜ ਤਿੰਨ ਕਰੋੜ ਪੰਜਾਬੀ ਇਸਨੂੰ ਸਫਲ ਬਣਾਉਣਗੇ ਉੱਥੇ ਹੀ ਇਹ ਤਿੰਨ ਕਰੋੜ ਪੰਜਾਬੀ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ। ਉਹਨਾਂ ਕਿਹਾ ਕਿ ਸਾਨੂੰ ਕਿਤੇ ਵੀ ਜ਼ਬਰਦਸਤੀ ਕਰਨ ਦੀ ਜਰੂਰਤ ਨਹੀਂ ਪਈ ਲੋਕ ਖੁਦ ਕਿਸਾਨਾਂ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ 99% ਆਵਾਜਾਈ ਬਿਲਕੁਲ ਬੰਦ ਹੋਈ ਪਈ ਹੈ। ਸਿਰਫ 1% ਹੀ ਲੋਕ ਸੜਕਾਂ ਤੇ ਆ ਜਾ ਰਹੇ ਹਨ।
ਸਭ ਨਿੱਜੀ ਹੱਥਾਂ ਵਿੱਚ ਚ ਚਲਾ ਗਿਆ ਹੈ
ਉਹਨਾਂ ਨੇ ਅੱਜ ਦੱਸਿਆ ਕਿ ਗੋਲਡਨ ਗੇਟ ਤੇ ਵੱਡੀ ਗਿਣਤੀ ‘ਚ ਕਿਸਾਨ ਪਹੁੰਚਣਗੇ ਅਤੇ ਬੰਦ ਨੂੰ ਸਫਲ ਬਣਾਉਣਗੇ ਇਹਨਾਂ ਦੇ ਲਈ ਲੰਗਰ ਪਾਣੀ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਤੇ ਜਾਮ ਲੱਗ ਚੁੱਕੇ ਹਨ ਲੋਕਾਂ ਦਾ ਪਿਆਰ ਤੇ ਸਾਥ ਮਿਲ ਰਿਹਾ ਹੈ। ਉੱਥੇ ਹੀ ਉਹਨਾਂ ਕਿਹਾ ਕਿ ਇਹ ਇਕੱਲਾ ਕਿਸਾਨਾਂ ਤੇ ਹਮਲਾ ਨਹੀਂ ਹੈ ਆਨਲਾਈਨ ਵਪਾਰ ਹੋਰ ਹੋ ਰਿਹਾ ਹੈ ਜਿਸ ਕਾਰਨ ਛੋਟੇ ਦੁਕਾਨਦਾਰ ਅਤੇ ਲਘੂ ਉਦਿੋਗ ਤੇ ਸਪੋਰਟਸ ਉਦਯੋਗ ਹੋਵੇ ਜਾਂ ਸਾਡੀ ਇੰਡਸਟਰੀ ਹੋਵੇ ਇਹ ਸਭ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿੱਚ ਚਲਿਆ ਗਈਆਂ ਹਨ। ਕਿਸਾਨ ਆਗੂ ਸਰਵਨ ਸਿੰਘ ਭੰਦੇਰ ਨੇ ਕਿਹਾ ਕਿ ਸਾਡੀ ਟਰਾਂਸਪੋਰਟ ਤੇ ਕਬਜ਼ਾ ਹੋ ਗਿਆ ਹੈ ਰੇਲਵੇ ਲਾਈਨਾਂ ਤੇ ਜਾਂ ਵਿਦਿਅਕ ਅਦਾਰੇ ਇਹ ਸਭ ਨਿੱਜੀ ਹੱਥਾਂ ਵਿੱਚ ਚਲੇ ਗਏ ਹਨ। ਇਹਨਾਂ ਨੂੰ ਛੁਡਵਾਉਣ ਦੇ ਲਈ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਇਥੋਂ ਤੱਕ ਕਿ ਸਾਡੀਆਂ ਸਿਹਤ ਸਹੂਲਤਾਂ ਵੀ ਨਿਜੀ ਹੱਥਾਂ ਵਿੱਚ ਚਲੀਆਂ ਗਈਆਂ ਹਨ।
ਵਪਾਰੀਆਂ ਵੱਲੋਂ ਵੀ ਪੂਰਾ ਕਿਸਾਨਾਂ ਦਾ ਸਮਰਥਨ
ਦੱਸ ਦਈਏ ਕਿ ਕੱਥੂ ਨੰਗਲ ਟੋਲ ਪਲਾਜਾ ਤੇ ਵੀ ਕਿਸਾਨਾਂ ਵੱਲੋਂ ਪੂਰਾ ਬੰਦ ਕੀਤਾ ਗਿਆ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਤੇ ਬਾਜ਼ਾਰਾਂ ਦੀਆਂ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਸਰ ਦੇ ਬਜ਼ਾਰ ਵੀ ਪੂਰੀ ਤਰ੍ਹਾਂ ਬੰਦ ਹਨ। ਵਪਾਰੀਆਂ ਨੇ ਵੀ ਪੂਰਾ ਕਿਸਾਨਾਂ ਦੇ ਨਾਲ ਸਮਰਥਨ ਕੀਤਾ ਹੈ।
ਪੰਜਾਬ ਬੰਦ: ਰੇਲ ਤੇ ਸੜਕੀ ਆਵਾਜਾਈ ਰਹੇਗੀ ਠੱਪ, 107 ਟਰੇਨਾਂ ਕੈਂਸਲ, ਦੇਖੋ List