ਚੰਡੀਗੜ੍ਹ, 3 ਜੁਲਾਈ 2025 : ਸੁਨਹਿਰੇ ਭਵਿੱਖ ਦੀ ਭਾਲ ਵਿਚ ਆਪਣਾ ਦੇਸ਼ ਆਪਣਾ ਸਟੇਟ ਤੇ ਆਪਣਾ ਸ਼ਹਿਰ, ਪਿੰਡ ਛੱਡ ਵਿਦੇਸ਼ ਗਏ ਨੌਜਵਾਨਾਂ ਨਾਲ ਵਾਪਰਦੇ ਤਰ੍ਹਾਂ ਤਰ੍ਹਾਂ ਦੇ ਹਾਦਸਿਆਂ ਦਾ ਕੋਈ ਅੰਤ ਹੀ ਨਹੀਂ ਹੈ। ਜਿਸਦੇ ਚਲਦਿਆਂ ਇਕ ਤਾਜ਼ਾ ਘਟਨਾ ਇਟਲੀ ਵਿਖੇ ਵਾਪਰੀ ਹੈ ।
ਨਹਿਰ ਵਿਚ ਨਹਾਉਂਦੇ ਵੇਲੇ ਡੁੱਬ ਗਿਆ ਤੇ ਮਰ ਗਿਆ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਮਰਾਲਾ ਦੇ ਪਿੰਡ ਹੈਡੋਂ (Haydon village in Samrala) ਦਾ ਵਸਨੀਕ 25 ਕੁ ਸਾਲਾ ਨੌਜਵਾਨ ਸੁਖਵਿੰਦਰ ਸਿੰਘ ਜੋ ਇਟਲੀ ਗਿਆ ਹੋਇਆ ਸੀ ਇਟਲੀ ਦੇ ਬਰੇਸ਼ੀਆ ਸ਼ਹਿਰ ਦੇ ਪਾਲਾਸੋਲੋ ਸੂਲ ਔਲੀਓ (Palazzo Sul Aulio in the city of Brescia, Italy) ਨੇੜੇ ਇਕ ਨਹਿਰ ਵਿਚ ਡੁੱਬ ਗਿਆ ਤੇ ਮੌ.ਤ ਨੂੰ ਪਿਆਰਾ ਹੋ ਗਿਆ । ਸੁਖਵਿੰਦਰ ਜੋ ਆਪਣੇ ਕੁੱਝ ਦੋਸਤਾਂ ਨਾਲ ਨਹਿਰ `ਤੇ ਘੁੰਮਣ ਗਿਆ ਸੀ ਨਹਿਰ ਵਿਚ ਨਹਾਉਂਦੇ ਵੇਲੇ ਡੁੱਬ ਗਿਆ ਤੇ ਮ.ਰ ਗਿਆ ।
Read More : ਭਾਖੜਾ ਨਹਿਰ ‘ਚ ਡੁੱਬਣ ਨਾਲ ਮਾਂ-ਬੱਚੇ ਦੀ ਹੋਈ ਮੌ.ਤ