ਹਰਿਆਣਾ ‘ਚ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਪਾਬੰਦੀ ਲੱਗਣ ਤੋਂ ਬਾਅਦ ਪੈਦਾ ਹੋਏ ਵਿਵਾਦ ‘ਚ ਪੰਜਾਬੀ ਗਾਇਕ ਬੱਬੂ ਮਾਨ ਦੀ ਵੀ ਐਂਟਰੀ ਹੋ ਗਈ ਹੈ। ਬੱਬੂ ਮਾਨ ਨੇ ਮਾਸੂਮ ਸ਼ਰਮਾ ਸਮੇਤ ਹੋਰ ਗਾਇਕਾਂ ਦੇ ਹੱਕ ਚ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਮਾਸੂਮ ਸ਼ਰਮਾ ਸਮੇਤ ਹੋਰ ਗਾਇਕਾਂ ਦੇ ਗੀਤਾਂ ‘ਤੇ ਪਾਬੰਦੀ ਲਗਾਉਣਾ ਗਲਤ ਹੈ।
ਇੱਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਬੱਬੂ ਮਾਨ ਨੇ ਕਿਹਾ – “ਜੇਕਰ ਅਜਿਹੇ ਗੀਤ ਗਲਤ ਹਨ ਤਾਂ ਸੈਂਸਰ ਬੋਰਡ ਟੀਵੀ ‘ਤੇ ਬਾਹੂਬਲੀ ਅਤੇ ਪੁਸ਼ਪਾ ਵਰਗੀਆਂ ਫਿਲਮਾਂ ਨੂੰ ਪਾਸ ਕਿਉਂ ਕਰਦਾ, ਜਿਸ ਵਿੱਚ 100-100 ਲੋਕ ਮਾਰ ਜਾਂਦੇ ਦਿਖਾਉਂਦੇ ਹਨ? ਇਨ੍ਹਾਂ ਗੀਤਾਂ ‘ਤੇ ਪਾਬੰਦੀ ਕਿਉਂ ਲਾਈ ਜਾ ਰਹੀ ਹੈ? ਜੇਕਰ ਗਾਇਕੀ ਤੋਂ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਹਥਿਆਰਾਂ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਲਾਇਸੈਂਸ ਬੰਦ ਕਰਨੇ ਚਾਹੀਦੇ ਹਨ।”
ਉਨ੍ਹਾਂ ਕਿਹਾ ਕਿ “15 ਸਾਲ ਪਹਿਲਾਂ ਹਰਿਆਣੇ ਦੇ ਨੌਜਵਾਨ ਮੈਨੂੰ ਮੇਰੇ ਦਫ਼ਤਰ ਵਿੱਚ ਮਿਲਣ ਆਉਂਦੇ ਸਨ। ਮੈਂ ਉਨ੍ਹਾਂ ਨੂੰ ਲੋਕ ਗੀਤ ਸ਼ੁਰੂ ਕਰਨ ਲਈ ਕਹਿੰਦਾ ਸੀ। ਉਸ ਸਮੇਂ ਰਾਗਣੀਆਂ ਹੁੰਦੀਆਂ ਸਨ ਪਰ ਪੰਜਾਬੀ ਗੀਤਾਂ ਦਾ ਵਧੇਰੇ ਪ੍ਰਭਾਵ ਸੀ। ਹਰਿਆਣਾ ਦੇ ਨੌਜਵਾਨ ਲੋਕ ਗੀਤਾਂ ਦੇ ਸ਼ੌਕੀਨ ਹੋ ਗਏ। ਇਸ ਤੋਂ ਬਾਅਦ ਹੁਣ ਹਰਿਆਣਾ ਵਿੱਚ ਚੰਗੇ ਕਲਾਕਾਰ ਅਤੇ ਰੈਪਰ ਉੱਭਰ ਰਹੇ ਹਨ। ਹੁਣ ਇਨ੍ਹਾਂ ਗਾਇਕਾਂ ਦੇ ਗੀਤਾਂ ‘ਤੇ ਪਾਬੰਦੀ ਲਾਉਣਾ ਠੀਕ ਨਹੀਂ ਹੈ। ਮੈਂ ਪੂਰੀ ਤਰ੍ਹਾਂ ਕਲਾਕਾਰਾਂ ਦੇ ਨਾਲ ਹਾਂ।”